ਬਿਹਾਰ `ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Ammunition factory

ਰਾਜਗੀਰ, 9 ਦਸੰਬਰ 2025 : ਬਿਹਾਰ ਦੇ ਨਾਲੰਦਾ ਜਿ਼ਲੇ (Nalanda district of Bihar) ਵਿਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ (Threatening email)  ਮਿਲਣ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਦੱਸਿਆ ਗਿਆ ਹੈ ਕਿ ਤਾਮਿਲਨਾਡੂ ਤੋਂ ਭੇਜੀ ਗਈ ਅਤੇ ਪਾਕਿਸਤਾਨੀ ਏਜੰਸੀਆਂ ਦਾ ਸੰਦਰਭ ਰੱਖਣ ਵਾਲੀ ਇਸ ਈ-ਮੇਲ ਤੋਂ ਬਾਅਦ ਅਸਲਾ ਫੈਕਟਰੀ ਕੰਪਲੈਕਸ (Ammunition factory complex) ਵਿਚ ਇਕ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ।

ਈਮੇਲ ਵਿਚ ਕੀਤਾ ਗਿਆ ਸੀ ਜਿਕਰ ਕਿ ਰਾਜਗੀਰ ਵਿਚ ਅਸਲਾ ਫੈਕਟਰੀ ਅੰਦਰ ਧਮਾਕਾਖੇਜ ਸਮੱਗਰੀ ਗਈ ਹੈ ਲਗਾਈ : ਡੀ. ਐਸ. ਪੀ.

ਰਾਜਗੀਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਸੁਨੀਲ ਕੁਮਾਰ ਸਿੰਘ ਨੇ ਕਿਹਾ ਕਿ ਈ-ਮੇਲ ਵਿਚ ਜਿ਼ਕਰ ਕੀਤਾ ਗਿਆ ਸੀ ਕਿ ਰਾਜਗੀਰ ਵਿਚ ਅਸਲਾ ਫੈਕਟਰੀ ਦੇ ਅੰਦਰ ਧਮਾਕਾਖੇਜ਼ ਸਮੱਗਰੀ (Explosive materials) ਲਗਾਈ ਗਈ ਹੈ । ਸੂਚਨਾ ਮਿਲਦਿਆਂ ਹੀ ਇਮਾਰਤ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਇਲਾਕੇ ਦੀ ਤਲਾਸ਼ੀ ਲਈ ਬੰਬ ਸਕੁਐਡ ਅਤੇ ਡੌਗ ਸਕੁਐਡ ਤਾਇਨਾਤ ਕੀਤੇ ਗਏ। ਹਾਲਾਂਕਿ, ਕੋਈ ਸ਼ੱਕੀ ਵਸਤੂ ਨਹੀਂ ਮਿਲੀ ।

Read More : ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *