ਕਮਟਿਡ ਬ੍ਰਿਗੇਡ ਨੇ ਡਾ. ਤੁਲੀ ਅਤੇ ਸੰਧੂ ਗਰੁੱਪ ਨੂੰ ਕੀਤਾ ਸਮਰਥਨ ਦਾ ਐਲਾਨ

Zymkhna Club

ਪਟਿਆਲਾ, 8 ਦਸੰਬਰ 2025 : ਕਮਿਟਡ ਬ੍ਰਿਗੇਡ ਦੇ ਫਾਂਊਂਡਰ ਨਰੇਸ਼ ਗੁਪਤਾ ਚੇਅਰਮੈਨ ਅਮਰੀਸ਼ ਬਾਂਸਲ ਅਤੇ ਹੋਰ ਮੈਂਬਰਾਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀ ਚੋਣ ਲੜ ਰਹੇ ਡਾ. ਹਰਸਿਮਰਨ ਸਿੰਘ ਤੁੱਲੀ ਅਤੇ ਸਕੱਤਰ ਦੀ ਚੋਣ ਲੜ ਰਹੇ ਹਰਪ੍ਰੀਤ ਸੰਧੂ ਗਰੁੱਪ ਦੇ ਸਾਰੇ ਹੀ ਮੈਂਬਰਾਂ ਨੂੰ ਖੁੱਲੇ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ ।
ਪਿਛਲੀ ਟੀਮ ਨੇ ਕਲੱਬ ਦੀ ਬੇਹਤਰੀ ਲਈ ਬਹੁਤ ਹੀ ਵਧੀਆ ਕੰਮ ਕੀਤੇ ਹਨ
ਉਹਨਾਂ ਕਿਹਾ ਕਿ ਪਿਛਲੀ ਟੀਮ ਨੇ ਕਲੱਬ ਦੀ ਬੇਹਤਰੀ ਲਈ ਬਹੁਤ ਹੀ ਵਧੀਆ ਕੰਮ ਕੀਤੇ ਹਨ ਅਤੇ ਕਲੱਬ ਦੇ ਵਿੱਤੀ ਖਾਤੇ ਵਿੱਚ ਕਰੋੜਾਂ ਰੁਪਏ ਬੈਲਂਸ ਦੇ ਰੂਪ ਵਿੱਚ ਪਏ ਹਨ । ਜਿਸ ਤੋਂ ਇਸ ਟੀਮ ਦੀ ਸਾਫ ਨੀਅਤ ਦਾ ਪਤਾ ਚੱਲਦਾ ਹੈ । ਜਿਸ ਲਈ ਸਾਡਾ ਸਾਰਾ ਸਮਰਥਨ ਖੁੱਲੇ ਤੌਰ ਤੇ ਇਹਨਾਂ ਦੇ ਨਾਲ ਹੈ ।
ਇਸ ਮੌਕੇ ਮੀਤ ਪ੍ਰਧਾਨ ਲਈ ਕ੍ਰਿਸ਼ਨ ਕੁਮਾਰ ਪੈਂਥੇ, ਜੁਇੰਅਟ ਸਕੱਤਰ ਲਈ ਸੀ. ਏ. ਰੋਹਿਤ ਗੁਪਤਾ ਅਤੇ ਖਜਾਂਨਚੀ ਲਈ ਮੋਹਿਤ ਢੋਡੀ ਤੇ ਐਗਜੀਕਿਊਟਿਵ ਮੈਂਬਰ ਲਈ ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ, ਗੁਰਮੀਤ ਸਿੰਘ, ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਤੋਂ ਇਲਾਵਾ ਗੁਲਾਬ ਰਾਏ ਗਰਗ, ਅਮਨਦੀਪ ਸਿੰਘ ਨੀਲੂ, ਭਾਨੂ ਪ੍ਰਤਾਪ ਸਿੰਘ, ਲਵਲੀ ਖੁਰਾਣਾ, ਗੌਰਵ ਪਾਂਡਵ, ਅਰਮਾਨ ਕਾਜਲਾ, ਪ੍ਰਵੇਸ਼ ਬਾਂਸਲ, ਸ਼ੈਲੇਸ਼ ਜਿੰਦਲ, ਗੁਰਪ੍ਰੀਤ ਸਿੰਘ ਰੰਧਾਵਾ, ਜਗਦੀਸ਼ ਸ਼ਰਮਾ, ਪ੍ਰਵੀਨ ਕੁਮਾਰ, ਜਤਿੰਦਰ ਰਾਣਾ, ਹਰਸ਼ਪਾਲ ਸਿੰਘ, ਹਰਮਿੰਦਰ ਸਿੰਘ, ਸੰਚਿਤ ਬਾਂਸਲ, ਸੰਜੇ ਗੋਇਲ ਸੀ.ਏ, ਡਾ. ਅੰਸ਼ੂਮਨ ਖਰਬੰਦਾ, ਜਤਿਨ ਮਿੱਤਲ, ਗੁਰਪ੍ਰੀਤ ਰੰਧਾਵਾ ਨਰਿੰਦਰ ਪੱਪਾ ਆਦਿ ਮੌਕੇ ਤੇ ਹਾਜ਼ਰ ਸਨ ।
ਉਹਨਾਂ ਦੇ ਗਰੁੱਪ ਦੇ ਸਾਰੇ ਹੀ ਮੈਂਬਰ ਡਾ. ਤੁੱਲੀ ਅਤੇ ਸੰਧੂ ਗਰੁੱਪ ਦੀ ਚੋਣਾਂ ਵਿੱਚ ਹਰ ਸੰਭਵ ਮਦਦ ਕਰਨਗੇ : ਨਰੇਸ਼ ਗੁਪਤਾ
ਇਸ ਮੌਕੇ ਨਰੇਸ਼ ਗੁਪਤਾ ਨੇ ਕਿਹਾ ਕਿ ਉਹਨਾਂ ਦੇ ਗਰੁੱਪ ਦੇ ਸਾਰੇ ਹੀ ਮੈਂਬਰ ਡਾ. ਤੁੱਲੀ ਅਤੇ ਸੰਧੂ ਗਰੁੱਪ ਦੀ ਚੋਣਾਂ ਵਿੱਚ ਹਰ ਸੰਭਵ ਮਦਦ ਕਰਨਗੇ ਅਤੇ ਸਾਰੇ ਹੀ ਮੈਂਬਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇਗਾ । ਕਿਉਂਕਿ ਉਹਨਾਂ ਦਾ ਗਰੁੱਪ ਕਲੱਬ ਵਿੱਚ ਸਾਫ ਸੁਥਰੀ ਟੀਮ ਦੇ ਨਾਲ ਖੜਾ ਹੈ ਜੋ ਕਿ ਕਲੱਬ ਦੀ ਡਿਵੈਲਪਮੈਂਟ ਅਤੇ ਪ੍ਰਗਤੀ ਲਈ ਵਚਨਬੱਧ ਹੈ ।
ਦੂਜੇ ਗਰੁੱਪ ਤੋਂ ਪ੍ਰਧਾਨ ਦੀ ਚੋਣ ਲੜ ਰਹੇ ਐਡ. ਸ਼ੇਰਬੀਰ ਸਿੰਘ ਦਾ ਕੋਈ ਵੀ ਸਮਰਥਨ ਨਹੀਂ ਕੀਤਾ ਜਾਵੇਗਾ : ਅਮਰੀਸ਼ ਬਾਂਸਲ
ਇਸ ਮੌਕੇ ਅਮਰੀਸ਼ ਬਾਂਸਲ ਨੇ ਕਿਹਾ ਕਿ ਦੂਜੇ ਗਰੁੱਪ ਤੋਂ ਪ੍ਰਧਾਨ ਦੀ ਚੋਣ ਲੜ ਰਹੇ ਐਡ. ਸ਼ੇਰਬੀਰ ਸਿੰਘ ਦਾ ਕੋਈ ਵੀ ਸਮਰਥਨ ਨਹੀਂ ਕੀਤਾ ਜਾਵੇਗਾ। ਕਿਉਂਕਿ ਉਹਨਾਂ ਨੇ ਪ੍ਰਧਾਨ ਬਣਨ ਦੀ ਚਾਹ ਵਿੱਚ ਗਰੁੱਪ ਦੀ ਮਰਿਆਦਾ ਦਾ ਉਲੰਘਣ ਕੀਤਾ ਹੈ ਅਤੇ ਉਹ ਆਪਣੇ ਧੜੇ ਤੋਂ ਵੱਖ ਹੋ ਕੇ ਐਸੇ ਕਿਸੇ ਵੀ ਉਮੀਦਵਾਰ ਦੀ ਮਦਦ ਨਹੀਂ ਕਰਨਗੇ। ਉਹਨਾਂ ਅੱਗੇ ਕਿਹਾ ਕਿ ਉਹਨਾਂ ਦੇ ਗਰੁੱਪ ਮੈਂਬਰਾਂ ਦਾ ਸਾਰਾ ਸਮਰਥਨ ਤੁਲੀ ਅਤੇ ਸੰਧੂ ਗਰੁੱਪ ਨੂੰ ਹੈ ।

Read More : ਜਿਮਖਾਨਾ ਈ. ਜੀ. ਐਮ. ਮੀਟਿੰਗ ਵਿੱਚ ਸਾਰੇ ਮਤੇ ਵੱਧ ਵੋਟਾਂ ਨਾਲ ਹੋਏ ਪਾਸ : ਕੰਪਾਨੀ, ਪੁਰੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *