ਕਲੱਬ ਦੇ ਡਿਵਲਪਮੈਂਟ ਗਰੁੱਪ ਨੇ ਫਰੈਂਡਸ਼ਿਪ ਅਤੇ ਡੈਮੋਕਰੈਟਿਵ ਗਰੁੱਪ ਦੇ ਉਮੀਦਵਾਰਾਂ ਨੂੰ ਸਮਰਥਨ ਦਾ ਕੀਤਾ ਐਲਾਨ

Maharani Club

400 ਤੋਂ ਵੱਧ ਮੈਂਬਰ ਹੋਏ ਹਾਜ਼ਰ

ਪਟਿਆਲਾ, 8 ਦਸੰਬਰ 2025 : ਆਗਾਮੀ 20 ਦਸੰਬਰ ਦੀਆਂ ਜਿਮਖ਼ਾਨਾਂ ਚੋਣਾਂ ਸਬੰਧੀ ਫਰੈਂਡਸ਼ਿਪ ਅਤੇ ਡੈਮੋਕਰੇਟਿਵ ਗਰੁੱਪ ਦੇ ਮੈਂਬਰਾਂ ਨੂੰ ਕਲੱਬ ਦੇ ਡਿਵੈਲਪਮੈਂਟ ਗਰੁੱਪ ਦੇ ਚੇਅਰਮੈਨ ਪੀ. ਐਸ. ਸੋਡੀ, ਪ੍ਰਧਾਨ ਹਰਦੇਵ ਸਿੰਘ ਬੱਲੀ, ਪਰਮਿੰਦਰ ਸਿੰਘ, ਹਰਮਿੰਦਰ ਸਿੰਘ ਮਿੱਕੀ, ਗੋਪਾਲ ਸ਼ਰਮਾ, ਪਵਨ ਇੰਦਰ ਸਿੰਘ, ਰਾਜਕੁਮਾਰ ਮਹਿਤਾ, ਹਰਬਖਸ਼ ਸਿੰਘ ਚਹਿਲ, ਸੰਜੀਵ ਜਿੰਦਲ ਯਸ਼ਵੰਤ ਸਿਨਹਾ ਸਮੇਤ ਅਤੇ ਸਵੇਰ ਦੇ ਨਾਸ਼ਤੇ ਤੇ ਇਕੱਠੇ ਹੋਏ 400 ਦੇ ਕਰੀਬ ਮੈਂਬਰਾਂ ਨੇ ਅੱਜ ਇਸ ਗਰੁੱਪ ਦੇ ਚੋਣ ਲੜ ਰਹੇ ਸਾਰੇ ਹੀ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਕਲੱਬ ਦੇ ਸੀਨੀਅਰ ਮੈਂਬਰ ਹਰਦੇਵ ਸਿੰਘ ਬੱਲੀ ਤੇ ਜਨਮ ਦਿਨ ਨੂੰ ਸਮਰਪਿਤ ਬ੍ਰੇਕਫਾਸਟ ਉੱਤੇ ਇਕੱਠੇ ਹੋਏ ਮੈਂਬਰਾਂ ਵਿੱਚ ਪੂਰਾ  ਉਤਸਾਹ ਸੀ । ਇਸ ਮੌਕੇ ਮੈਂਬਰਾਂ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਚੋਣ ਲੜ ਰਹੀ ਨਵੀਂ ਟੀਮ ਦੇ ਸਾਰੇ ਹੀ ਅਹੁਦੇਦਾਰ ਬਹੁਤ ਹੀ ਸੂਝਵਾਨ ਅਤੇ ਆਪਣੇ ਆਪਣੇ ਫੀਲਡ ਵਿੱਚ ਮਾਹਿਰ ਹਨ ਅਤੇ ਕਲੱਬ ਦੇ ਉਜਵਲ ਭਵਿੱਖ, ਤਰੱਕੀ ਅਤੇ ਖੁਸ਼ਹਾਲੀ ਲਈ ਕਲੱਬ ਦੇ ਮੈਂਬਰਾਂ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹਨ । ਅਸੀ ਸਾਰੇ ਹੀ ਇਸ ਗਰੁੱਪ ਦੇ ਸਾਰੇ 12 ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦੇ ਹਾਂ ਤਾਂ ਜੋ ਕਲੱਬ ਦੀ ਬੇਹਤਰੀ ਲਈ ਇੱਕ ਵਧੀਆ ਟੀਮ ਚੁਣੀ ਜਾਏ ਜੋ ਕਿ ਭਵਿੱਖ ਵਿੱਚ ਕਲੱਬ ਦੇ ਵਿੱਚ ਡਿਵੈਲਪਮੈਂਟ ਦੇ ਵੱਧ ਤੋਂ ਵੱਧ ਕੰਮ ਕਰਵਾਉਣ ਲਈ ਵਚਨਬੱਧ ਰਹੇਗੀ ।

ਜਿਸ ਅਨੁਸਾਰ ਪ੍ਰਧਾਨ ਦੇ ਉਹਦੇ ਲਈ ਡਾ. ਹਰਸਿਮਰਨ ਸਿੰਘ ਤੁੱਲੀ, ਮੀਤ ਪ੍ਰਧਾਨ ਲਈ ਕ੍ਰਿਸ਼ਨ ਕੁਮਾਰ ਪੈਂਥੇ, ਸਕੱਤਰ ਲਈ ਹਰਪ੍ਰੀਤ ਸਿੰਘ ਸੰਧੂ, ਜੁਇੰਅਟ ਸਕੱਤਰ ਲਈ ਸੀ. ਏ. ਰੋਹਿਤ ਗੁਪਤਾ ਅਤੇ ਖਜਾਂਨਚੀ ਲਈ ਮੋਹਿਤ ਢੋਡੀ ਤੇ ਐਗਜੀਕਿਊਟਿਵ ਮੈਂਬਰ ਲਈ ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ, ਗੁਰਮੀਤ ਸਿੰਘ, ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਪ੍ਰਮੁੱਖ ਹਨ। ਇਸ ਮੌਕੇ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ, ਵਿਕਾਸ ਪੂਰੀ, ਸੰਚਿਤ ਬਾਂਸਲ , ਪ੍ਰਿਤਪਾਲ ਸਿੰਘ ਥਿੰਦ, ਭੁਪਿੰਦਰ ਸਿੰਘ ਖੱਟੜਾ, ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਟਿਵਾਣਾ, ਦਲਬੀਰ ਸਿੰਘ ਗਰੇਵਾਲ, ,  ਸੱਤ ਪ੍ਰਕਾਸ਼ ਗੋਇਲ, ਬਿਕਰਮਜੀਤ ਸਿੰਘ, ਨਰੇਸ਼ ਸਿੰਗਲਾ, ਵਿਨੋਦ ਵਤਰਾਣਾ , ਕੇ.ਕੇ ਮਲਹੋਤਰਾ, ਅਨਿਲ ਅਰੋੜਾ ਸੀ.ਏ, ਗੁਰਮਖ ਸਿੰਘ ਢਿੱਲੋ, ਬੀ. ਡੀ. ਗੁਪਤਾ, ਡਾ. ਜੇ.ਪੀ.ਐਸ ਵਾਲੀਆ, ਗੁਰਦੀਪ ਸਿੰਘ ਚੀਮਾ, ਬਿਕਰਮਜੀਤ ਸਿੰਘ,ਪਵਨ ਸਿੰਗਲਾ, ਪ੍ਰਦੀਪ ਸਿੰਗਲਾ, ਸੰਜੀਵ ਮਲਹੋਤਰਾ, ਸੰਜੀਵ ਗੁਪਤਾ, ਨਰੇਸ਼ ਗੁਪਤਾ, ਧੀਰਜ ਚਲਾਣਾ, ਡਾ.ਸੰਜੇ ਬਾਂਸਲ, ਅਮਿਤ ਬੇਦੀ, ਅਸ਼ਵਨੀ ਗਰਗ, ਹਰਸ਼ਪਾਲ ਸਿੰਘ, ਅਮਰੀਸ਼ ਬਾਂਸਲ, ਏ. ਪੀ. ਗਰਗ, ਵਿਕਟਰ ਚਾਵਲਾ, ਜੂਹੀ ਚਾਵਲਾ, ਗੁਰਪਿਆਰ ਸਿੰਘ ਜੱਗੀ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ ।

Read More : ਪਟਿਆਲਾ ਮੀਡੀਆ ਕਲੱਬ ’ਚ ਕੌਮੀ ਪ੍ਰੈਸ ਦਿਹਾੜੇ ’ਤੇ ਮੈਡੀਕਲ ਕੈਂਪ ਲਗਾਇਆ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *