ਨਵੀਂ ਦਿੱਲੀ, 9 ਨਵੰਬਰ 2026 : ਭਾਰਤ ਦੇਸ਼ ਵਿਚ ਕੈਂਸਰ ਨੂੰ ਰੋਕਣ ਲਈ ਬਣੀਆਂ ਦਵਾਈਆਂ ਦੀਆਂ ਨਵੀਆਂ ਕੀਮਤਾਂ ਨੂੰ ਬੀਤੇ ਦਿਨ ਤੋਂ ਹੀ ਲਾਗੂ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕਿੰਨੀਆਂ ਦਵਾਈਆਂ ਦੀਆਂ ਹੋਈਆਂ ਹਨ ਨਵੀਆਂ ਕੀਮਤਾਂ ਲਾਗੂ
ਭਾਰਤ ਦੇਸ਼ ਵਿਚ ਕੈਂਸਰ ਰੋਕੂ ਦਵਾਈਆਂ (Cancer-preventive drugs) ਤੇ ਜਿਆਦਾ ਮਾਰਜਨ ਦੀ ਥਾਂ ਹੁਣ ਇਕ ਲਿਮਟਿਡ ਮਾਰਜਨ ਤਹਿਤ ਹੀ ਕਮਾਈ ਕਰਨ ਦੇ ਚਲਦਿਆਂ 1364 ਕੈਂਸਰ ਵਿਰੋਧੀ ਦਵਾਈਆਂ ਦੇ ਸੋਧੇ ਮੁੱਲ (Modified values) ਸੋਮਵਾਰ ਤੋਂ ਲਾਗੂ ਹੋ ਗਏ ਹਨ । ਦੱਸਣਯੋਗ ਹੈ ਕਿ ਉਕਤ ਦਵਾਈਆਂ ਵਿਚ ਮਰੀਜਾਂ ਨੂੰ ਮਹਿੰਗੇ ਭਾਅ ਦੀਆਂ ਦਵਾਈਆਂ ਦੇ ਕੇ ਵੱਡੇ ਪੱਧਰ ‘ਤੇ ਮੁਨਾਫਾ ਕਮਾਇਆ ਜਾ ਰਿਹਾ ਸੀ, ਜਿਸਦੇ ਚਲਦਿਆਂ ਹੋਇਆਂ ਹੀ ਇਹ ਕਦਮ ਚੁਕਿਆ ਗਿਆ ਹੈ ।
ਕਿੰਨੇ ਦਾ ਫਾਇਦਾ ਪਹੁੰਚ ਸਕੇਗਾ ਖਪਤਕਾਰਾਂ ਨੂੰ
ਨਾ-ਮੁਰਾਦ ਬਿਮਾਰੀ ਕੈਂਸਰ ਨੂੰ ਰੋਕਣ ਲਈ ਬਣੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਨਵੀਆਂ ਕੀਮਤਾਂ ਲਾਗੂ ਹੋਣ ਯਾਨੀ ਕਿ ਪ੍ਰਚੂੂਨ ਮੁੱਲ ਵਿਚ ਕਟੌਤੀ ਹੋਣ ਦੇ ਚਲਦਿਆਂ ਹੁਣ ਖਪਤਕਾਰਾਂ ਨੂੰ ਸਾਲਾਨਾ ਅੰਦਾਜ਼ਨ 3,540.38 ਕਰੋੜ ਦੀ ਬਚਤ ਹੋਣ ਦੀ ਉਮੀਦ ਹੈ । ਜਦੋਂਕਿ ਪਹਿਲਾਂ ਕੀਮਤਾਂ ਜਿਆਦਾ ਹੋਣ ਕਾਰਨ ਵੇਚਣ ਵਾਲਿਆਂ ਦੀ ਮੁਨਾਫਾ ਦਰ ਕਾਫੀ ਜਿਆਦਾ ਸੀ ।
ਐਨ. ਪੀ. ਪੀ. ਏ. ਨੇ ਕਿੰਨੀਆਂ ਦਵਾਈਆਂ ਦੇ ਵਪਾਰਕ ਹਾਸ਼ੀਏ ਨੂੰ ਕੀਤਾ ਹੈ ਸੀਮਤ
ਪ੍ਰਾਪਤ ਸੂਚਨਾ ਮੁਤਾਬਕ ਰਸਾਇਣ ਅਤੇ ਖਾਦ ਮੰਤਰਾਲੇ (Ministry of Chemicals and Fertilizers) ਦੇ ਫਾਰਮਾਸਿਊਟੀਕਲ ਵਿਭਾਗ ਦੇ ਅਧੀਨ ਰਾਸ਼ਟਰੀ ਫਾਰਮਾਸਿਊਟੀਕਲ ਕੀਮਤ ਅਥਾਰਟੀ (ਐਨ. ਪੀ. ਪੀ. ਏ.) ਵਲੋਂ 17 ਅਕਤੂਬਰ-2026 ਨੂੰ ਸਿਹਤ ਸੇਵਾਵਾਂ ਡਾਇਰੈਕਟੋਰੇਟ ਜਨਰਲ (ਡੀ. ਜੀ. ਐਚ. ਐਸ.) ਦੁਆਰਾ ਗਠਿਤ ਇੱਕ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ 137 ਕੈਂਸਰ ਵਿਰੋਧੀ ਦਵਾਈਆਂ ਦੇ ਐਮ. ਆਰ. ਪੀ. ‘ਤੇ ਵਪਾਰਕ ਹਾਸ਼ੀਏ ਨੂੰ ਸੀਮਤ ਕਰ ਦਿੱਤਾ ਹੈ ।
ਕਿੰਨੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਕੀਤੀ ਸੋਧੀਆਂ ਹੋਈਆਂ ਰਿਪੋਰਟਾਂ ਪੇਸ਼
ਮੰਤਰਾਲੇ ਅਨੁਸਾਰ 8 ਨਵੰਬਰ ਤੱਕ ਕੁੱਲ 85 ਫਾਰਮਾਸਿਊਟੀਕਲ ਕੰਪਨੀਆਂ (Pharmaceutical companies) ਵਲੋਂ 1364 ਫਾਰਮੂਲੇ ਲਈ ਸੋਧੀਆਂ ਹੋਈਆਂ ਐਮ. ਆਰ. ਪੀਜ. ਦੀ ਰਿਪੋਰਟ ਕੀਤੀ ਸੀ । ਇਨ੍ਹਾਂ ਵਿੱਚੋਂ 679 ਬ੍ਰਾਂਡਾਂ ਨੇ 50 ਪ੍ਰਤੀਸ਼ਤ ਤੋਂ ਵੱਧ ਦੀ ਕੀਮਤ ਵਿੱਚ ਕਟੌਤੀ ਦੀ ਰਿਪੋਰਟ ਕੀਤੀ ਹੈ, ਜਦੋਂ ਕਿ ਸਭ ਤੋਂ ਵੱਧ 96.45 ਪ੍ਰਤੀਸ਼ਤ ਦੀ ਕਟੌਤੀ ਦੀ ਰਿਪੋਰਟ ਕੀਤੀ ਗਈ ਹੈ । ਸੋਧੀਆਂ ਕੀਮਤਾਂ ਦਾ ਉਦੇਸ਼ ਕੈਂਸਰ ਦੇ ਇਲਾਜ ਨੂੰ ਵਧੇਰੇ ਕਿਫਾਇਤੀ ਬਣਾਉਣਾ ਅਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਵਿੱਤੀ ਬੋਝ ਘਟਾਉਣਾ ਹੈ ।
Read More : ਮੈਡੀਕਲ ਸਟੋਰਾਂ ’ਤੇ ਹੁਣ ਨਹੀਂ ਮਿਲਣਗੀਆਂ ਪਾਬੰਦੀਸ਼ੁਦਾ ਦਵਾਈਆਂ : ਐਸੋਸੀਏਸ਼ਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।
