ਕੋਲਕਾਤਾ ਵਿਖੇ ਲਿਵ-ਇਨ-ਪਾਰਟਨਰ ਮਹਿਲਾ ਨੇ ਕਰ ਦਿੱਤਾ ਇੰਜੀਨੀਅਰ ਦਾ ਕਤਲ

Kolkata Murder

ਕੋਲਕਾਤਾ, 9 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਪੱਛਮ ਬੰਗਾਲ ਦੇ ਸ਼ਹਿਰ ਕੋਲਕਾਤਾ (Kolkata) ਦੇ ਫਰਤਾਬਾਦ ਵਿਖੇ ਇਕ ਇੰਜੀਨੀਅਰ ਦਾ ਲਿਵ-ਇਨ-ਪਾਰਟਨਰ ਵਲੋਂ ਹੀ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਇੰਜੀਨੀਅਰ

ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਦੇਰ ਰਾਤ ਜੋ ਗੜੀਆ ਦੇ ਫਰਤਾਬਾਦ ਵਿੱਚ ਕਿਰਾਏ ਦੇ ਫਲੈਟ ਵਿੱਚ ਜਿਸ 25 ਸਾਲਾ ਇੰਜੀਨੀਅਰ ਦਾ ਉਸ ਦੀ ਲਿਵ-ਇਨ ਪਾਰਟਨਰ ਵੱਲੋਂ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰ (Sharp-edged weapons) ਨਾਲ ਕਤਲ ਕਰ ਦਿੱਤਾ ਗਿਆ ਵਿਚ ਮੌਤ ਦੇ ਘਾਟ ਉਤਰਨ ਵਾਲੇ ਇੰਜੀਨੀਅਰ ਦੀ ਪਛਾਣ ਸਾਰਥਕ ਸਰਕਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ ਸੀ ।

ਕੌਣ ਹੈ ਇਹ ਲਿਵ-ਇਨ-ਪਾਰਟਨਰ

ਪ੍ਰਾਪਤ ਸੂਚਨਾ ਮੁੁਤਾਬਕ ਕੋਲਕਾਤਾ ਵਿਖੇ ਜਿਸ ਇੰਜੀਨੀਅਰ ਦਾ ਉਸ ਨਾਲ ਲਿਵ-ਇਨ ਰਿਲੇਸ਼ਨਸਿ਼ਪ ਵਿਚ ਰਹਿ ਰਹੀ ਲੜਕੀ ਵਲੋਂ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਸੰਚਾਲਿਕਾ ਬਸੂ ਦੇ ਤੌੌਰ ਤੇ ਹੋਈ ਹੈ। ਪੁਲਸ ਵਲੋਂ ਇਸ ਮਾਮਲੇ ਵਿਚ ਮਹਿਲਾ ਅਤੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ (Arrest) ਕਰ ਲਿਆ ਹੈ ਤੇ ਸੰਚਾਲਿਕਾ ਦੀ ਮਾਂ ਮੌਮਿਤਾ ਬਸੂ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ ।

ਕੀ ਸਾਹਮਣੇ ਆਇਆ ਪੁਲਸ ਦੀ ਜਾਂਚ ਵਿਚ

ਪੁਲਸ ਵਲੋਂ ਕਤਲ ਦੇ ਘਟਨਾਕ੍ਰਮ ਦੀ ਕੀਤੀ ਗਈ ਸ਼ੁਰੂਠਆਤ ਜਾਂਚ ਵਿਚ ਪਤਾ ਲੱਗਿਆ ਹੈ ਕਿ ਸਾਰਥਕ ਅਤੇ ਸੰਚਾਲਿਕਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਦੌਰਾਨ ਸੰਚਾਲਿਕਾ ਨੇ ਕਥਿਤ ਤੌਰ ‘ਤੇ ਉਸ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਮੋਢੇ ‘ਤੇ ਸੱਟ ਲੱਗੀ । ਜਿਸ ‘ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਸਿੰਗਾਪੁਰ ਤੋਂ ਆਏ ਵਿਅਕਤੀ ਦਾ ਕਰ ਦਿੱਤਾ ਗੋਲੀਆਂ ਮਾਰ ਕੇ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *