ਉਤਰ ਪ੍ਰਦੇਸ਼ ਵਿਚ ਵਸੁੰਧਰਾ ਪੁਲਸ ਚੌਂਕੀ ਵਿਚ ਹੋਇਆ ਜਬਰਦਸਤ ਧਮਾਕਾ

Massive explosion

ਗਾਜ਼ੀਆਬਾਦ, 7 ਨਵੰਬਰ, 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਗਾਜੀਆਬਾਦ ਵਿਖੇ ਵਸੁੰਧਰਾ ਪੁਲਸ ਚੌਂਕੀ ਵਿਚ ਦੀਵਾਲੀ ਤੋਂ ਪਹਿਲਾਂ ਜਬਰਦਸਤ ਧਮਾਕਾ (Massive explosion) ਹੋਇਆ ਹੈ ।

ਕਿਸ ਨੇ ਕੀਤਾ ਹੈ ਇਹ ਧਮਾਕਾ

ਮਿਲੀ ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਦਿੱਲੀ ਨਾਲ ਲਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad) ਵਿੱਚ ਜੋ ਇੰਦਰਾਪੁਰਮ ਪੁਲਸ ਥਾਣੇ ਅਧੀਨ ਆਉਂਦੀ ਵਸੁੰਧਰਾ ਪੁਲਸ ਚੌਕੀ ਵਿੱਚ ਸ਼ੁੱਕਰਵਾਰ ਰਾਤ ਸ਼ਕਤੀਸ਼ਾਲੀ ਧਮਾਕਾ ਹੋਇਆ ਹੈ ਦੀ ਜਿ਼ੰਮੇਵਾਰੀ ਅੱਤਵਾਦੀ ਸੰਗਠਨ `ਤਹਿਰੀਕ-ਉਲ-ਮੁਜਾਹਿਦੀਨ` (Terrorist organization ‘Tehreek-ul-Mujahideen’) ਵਲੋਂ ਲਈ ਗਈ ਹੈ । ਸੰਗਠਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ “ਗਾਜ਼ੀ 2” ਨਾਮਕ ਹੈਂਡਲ ਤੋਂ ਪੋਸਟ ਕਰਦਿਆਂ ਦਾਅਵਾ ਕੀਤਾ ਹੈ ਕਿ ਮੌਜੂਦਾ ਸਰਕਾਰ ਅਤੇ ਭਗਵਾ ਰਾਜ ਦੇ ਵਿਰੋਧ ਵਿੱਚ ਪੁਲਸ ਪ੍ਰਸ਼ਾਸਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।

ਏ. ਟੀ. ਐਸ. ਤੇ ਆਈ. ਬੀ. ਨੇ ਕੀਤੀ ਜਾਂਚ ਸ਼ੁਰੂ

ਉਕਤ ਧਮਾਕਾ ਜੋ ਕਿ ਚੌਕੀ ਦੀ ਛੱਤ ਵੱਲ ਹੋਣ ਕਾਰਨ ਇਸ ਨੂੰ ਸਿੱਧਾ ਹਮਲਾ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਅੱਤਵਾਦ ਵਿਰੋਧੀ ਦਸਤਾ (Anti-Terrorism Squad) (ਏ. ਟੀ. ਐਸ.) ਅਤੇ ਇੰਟੈਲੀਜੈਂਸ ਬਿਊਰੋ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਛਾਣਬੀਣ ਵਿੱਚ ਜੁਟ ਗਈਆਂ ਹਨ ।

ਕੀ ਜਾਣਕਾਰੀ ਦਿੱਤੀ ਡੀ. ਸੀ. ਪੀ. ਨੇ

ਡੀ. ਸੀ. ਪੀ. ਰਿਜ਼ਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਨਵੰਬਰ ਦੀ ਰਾਤ 9 ਵਜੇ ਦੇ ਕਰੀਬ ਹੋਏ ਇਸ ਧਮਾਕੇ ਵਿੱਚ ਚੌਕੀ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ । ਘਟਨਾ ਵੇਲੇ ਮੌਜੂਦ ਪੁਲਸ ਕਰਮਚਾਰੀ ਸੁਰੱਖਿਅਤ ਹਨ, ਜਦਕਿ ਇੱਕ ਡਿਲੀਵਰੀ ਬੁਆਏ ਦੇ ਸਿਰ `ਤੇ ਸ਼ੀਸ਼ੇ ਦਾ ਟੁਕੜਾ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ‘ਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ।

ਮੌਕੇ ਤੋਂ ਨਹੀਂ ਹੋਈ ਹੈ ਕੋੋਈ ਵਿਸਫੋਟਕ ਸਮੱਗਰੀ

ਡੀ. ਸੀ. ਪੀ. ਅਨੁਸਾਰ ਬੰਬ ਸਕੁਐਡ, ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਨੇ ਮੌਕੇ ਤੋਂ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ ਹਨ । ਹਾਲਾਂਕਿ ਮੌਕੇ ਤੋਂ ਕੋਈ ਬਾਰੂਦ ਜਾਂ ਵਿਸਫੋਟਕ ਸਮੱਗਰੀ ਸਿੱਧੇ ਤੌਰ ‘ਤੇ ਬਰਾਮਦ ਨਹੀਂ ਹੋਈ ਹੈ, ਪਰ ਪੋਸਟ ਰਾਹੀਂ ਜਿ਼ੰਮੇਵਾਰੀ ਲੈਣ ਦੇ ਦਾਅਵੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੀਆਂ ਜਾਂਚ ਏਜੰਸੀਆਂ ਹਰ ਪਹਿਲੂ ਦੀ ਬਾਰੀਕੀ ਨਾਲ ਤਫ਼ਤੀਸ਼ ਕਰ ਰਹੀਆਂ ਹਨ ।

Read More : ਅੰਮ੍ਰਿਤਸਰ ਵਿਚ ਬੀ. ਐਸ. ਐਫ. ਹੈਡਕੁਆਰਟਰ ਸਾਹਮਣੇ ਹੋਇਆ ਧਮਾਕਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *