ਭਵਾਨੀਗੜ੍ਹ, 7 ਨਵੰਬਰ 2026 : ਪੰਜਾਬ ਦੇ ਜਿਲਾ ਸੰਗਰੂਰ ਅਧੀਨ ਆਉਂਦੇ ਭਵਾਨੀਗੜ੍ਹ (Bhawanigarh) ਦੇ ਪਿੰਡ ਆਲੋਅਰਖ ਵਿਖੇ ਇਕ ਵਿਆਹੁਤਾ ਦੀ ਲਾਸ਼ (Corpse) ਖੇਤਾਂ ਵਿਚੋਂ ਬਰਾਮਦ ਹੋਈ ਹੈ ।
ਕੌਣ ਹੈ ਇਹ ਵਿਆਹੁਤਾ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਪਿੰਡ ਆਲੋਅਰਖ (Village Aloarkh) ਵਿਖੇ ਸੂਏ ਨੇੜਲੇ ਖੇਤਾਂ ‘ਚੋਂ ਜੋ ਅੱਜ ਸਵੇਰੇ ਇਕ ਵਿਆਹੁਤਾ (30) ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਦੀ ਪਛਾਣ ਮਨਪ੍ਰੀਤ ਕੌਰ (30) ਪੁੱਤਰੀ ਹੇਮ ਰਾਜ ਵਾਸੀ ਪਿੰਡ ਮਾਝੀ ਵਜੋਂ ਹੋਈ ਹੈ । ਭਵਾਨੀਗੜ੍ਹ ਸਬ ਡਵੀਜ਼ਨ ਦੇ ਡੀ. ਐੱਸ. ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਆਲੋਅਰਖ ਸੂਏ ਨਾਲ ਲੱਗਦੇ ਖੇਤਾਂ ‘ਚ ਇਕ ਮੁਟਿਆਰ ਦੀ ਲਾਸ਼ ਪਈ ਹੈ । ਸੂਚਨਾ ਮਿਲਣ ‘ਤੇ ਪੁਲਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ ।
ਕੀ ਦੱਸਿਆ ਡੀ. ਐਸ. ਪੀ. ਨੇ
ਪੰਜਾਬ ਪੁਲਸ ਦੇ ਡੀ. ਐੱਸ. ਪੀ. (D.S.P.) ਨੇ ਦੱਸਿਆ ਕਿ ਪੁਲਸ ਦੀ ਜਾਂਚ ‘ਚ ਸਾਹਮਣੇ ਆਇਆ ਕਿ ਬੀਤੇ ਕੱਲ ਗਗਨਦੀਪ ਸਿੰਘ (32) ਵਾਸੀ ਪਿੰਡ ਮਾਝੀ ਉਸ ਨੂੰ ਮੋਟਰਸਾਈਕਲ ‘ਤੇ ਲੈ ਕੇ ਆਇਆ ਸੀ, ਇਸ ਦੌਰਾਨ ਕਿਸੇ ਗੱਲ ਨੂੰ ਨੂੰ ਲੈ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਤੇ ਗਗਨਦੀਪ ਸਿੰਘ ਵੱਲੋਂ ਕਥਿਤ ਤੌਰ ‘ਤੇ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ । ਪੁਲਸ ਨੇ ਮ੍ਰਿਤਕ ਮਨਪ੍ਰੀਤ ਦੀ ਮਾਂ ਨੀਲਮ ਦੇ ਬਿਆਨਾਂ ‘ਤੇ ਉਕਤ ਗਗਨਦੀਪ ਸਿੰਘ ਖਿਲਾਫ ਕਤਲ ਦਾ ਕੇਸ ਦਰਜ (Case registered) ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ । ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।
Read More : ਨਾਭਾ ਵਿਖੇ 17 ਸਾਲਾ ਵਿਦਿਆਰਥੀ ਦੀ ਲਾਸ਼ ਭਾਖੜਾ ਨਹਿਰ `ਚੋਂ ਮਿਲੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਵਿਆਹੁਤਾ ਦੀ ਗਲਾ ਘੁਟ ਕੇ ਹੱਤਿਆ ਕਰਨ ਤੋਂ ਬਾਅਦ ਖੇਤਾਂ `ਚੋਂ ਮਿਲੀ ਲਾਸ਼”