ਸੂਰਤ ਵਿਚ ਧੀ ਨੇ ਗੁੱਸੇ ਵਿਚ ਆ ਕੇ ਕਰ ਦਿੱਤਾ ਪਿਤਾ ਦਾ ਕਤਲ

Surat Murder

ਸੂਰਤ, 3 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਸੂਰਤ ਵਿਖੇ ਇਕ ਨਾਬਾਾਲਗ ਧੀ ਵਲੋਂ ਆਪਣੇ ਪਿਤਾ ਦੇ ਸਿਰ ਵਿਚ ਪ੍ਰੈਸ਼ਰ ਕੁੱਕਰ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੀ ਕਾਰਨ ਰਿਹਾ ਅਜਿਹਾ ਕਦਮ ਚੁੱਕਣ ਦਾ

ਮਿਲੀ ਜਾਣਕਾਰੀ ਅਨੁਸਾਰ ਇਕ ਨਾਬਾਲਗ ਧੀ ਵਲੋਂ ਆਪਣੇ ਪਿਤਾ ਦੇ ਸਿਰ ਵਿਚ ਗੁੱਸੇ ਵਿਚ ਆ ਕੇ ਪ੍ਰੈਸ਼ਰ ਕੁੱਕਰ ਦਾ ਢੱਕਣ ਅਤੇ ਚਾਕੂ ਮਾਰ (Stab) ਕੇ ਕਤਲ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਪਿਤਾ ਵਲੋਂ ਆਪਣੀ ਧੀ ਨੂੰ ਫੋਨ ਤੇ ਗੇਮ ਖੇਡਣ ਤੋਂ ਰੋਕਣਾ ਹੈ । ਪੁਲਸ ਵਲੋਂ ਨਾਬਾਲਗ ਧੀ ਕਾਜਲ ਨੂੰ ਗ੍ਰਿਫ਼ਤਾਰ (Arrest) ਕਰ ਲਿਆ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਘਟਨਾਕ੍ਰਮ ਦੌਰਾਨ ਜਿਸ ਵਿਅਕਤੀ ਦੀ ਆਪਣੀ ਹੀ ਧੀ ਦੇ ਹੱਥੋਂ ਮੌਤ ਹੋ ਗਈ ਹੈ ਵਿਚ ਮੌਤ ਦੇ ਘਾਟ ਉਤਰਣ ਵਾਲੇ ਵਿਅਕਤੀ ਦੀ ਪਛਾਣ ਰਮੇਸ਼ ਚੌਹਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪਿਤਾ ਅਤੇ ਉਸ ਦੀ ਧੀ ਵੱਲੋਂ ਆਪਣੇ ਫ਼ੋਨ ‘ਤੇ ਗੇਮਾਂ ਖੇਡਣ ਦੀ ਆਦਤ ਨੂੰ ਲੈ ਕੇ ਹੋਈ ਬਹਿਸ ਝਗੜਾ ਸ਼ੁਰੂ ਹੋਇਆ ਜਦੋਂ ਪਿਤਾ ਨੇ ਆਪਣੀ ਧੀ ਨੂੰ ਗੇਮਾਂ ਖੇਡਣਾ ਬੰਦ ਕਰਨ ਅਤੇ ਘਰ ਦੇ ਕੰਮਕਾਜ ਵਿੱਚ ਮਦਦ ਕਰਨ ਲਈ ਕਿਹਾ ।

ਪੁਲਸ ਨੇ ਕਰ ਲਿਆ ਹੈ ਲੜਕੀ ਵਿਰੁੱਧ ਕੇਸ ਦਰਜ

ਜ਼ਖ਼ਮੀ ਰਮੇਸ਼ ਚੌਹਾਨ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਤੋਂ ਬਾਅਦ ਪੁਲਸ ਨੇ ਉਸ ਦੀ ਪਤਨੀ ਮੰਜੂ ਦੀ ਸਿ਼ਕਾਇਤ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ (Case registered) ਕੀਤਾ ਅਤੇ ਐਤਵਾਰ ਦੇਰ ਰਾਤ ਦੋਸ਼ੀ ਕਾਜਲ ਨੂੰ ਗ੍ਰਿਫ਼ਤਾਰ ਕਰ ਲਿਆ । ਪੁਲਸ ਇੰਸਪੈਕਟਰ ਜੇ. ਬੀ. ਵਨਾਰ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੋਬਾਈਲ ਗੇਮਿੰਗ ਨੂੰ ਲੈ ਕੇ ਇੱਕ ਮਾਮੂਲੀ ਝਗੜਾ ਇੱਕ ਭਿਆਨਕ ਘਟਨਾ ਵਿੱਚ ਬਦਲ ਗਿਆ ਜਿਸ ਦੇ ਨਤੀਜੇ ਵਜੋਂ ਪਿਤਾ ਦੀ ਹੱਤਿਆ ਹੋ ਗਈ ।

Read More : ਦਿਨ-ਦਿਹਾੜੇ ਨੌਜਵਾਨ ਦਾ ਕਿਰਚਾਂ ਮਾਰ ਕੇ ਕਰ ਦਿੱਤਾ ਗਿਆ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *