ਕੋਚੀ, 2 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਮ (State of Kerala) ਦੇ ਫੋਰਟ ਕੋਚੀ `ਚ 52 ਸਾਲ ਦੇ ਇਕ ਵਿਅਕਤੀ ਨੇ ਸ਼ਰਾਬ. ਖ੍ਰੀਦਣ ਲਈ ਪੈਸੇ ਨਾ ਦੇਣ ‘ਤੇ ਆਪਣੀ ਬਜ਼ੁਰਗ ਮਾਂ ਨੂੰ ਕਤਲ (Murder) ਕਰ ਦਿੱਤਾ ।
ਕੌਣ ਹੈ ਇਹ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਕੇਰਲਮ ਦੇ ਫੋਰਟ ਕੋਚੀ ਵਿਖੇ ਜੋ ਇਕ ਬਜੁਰਗ ਮਹਿਲਾ (Elderly woman) ਦਾ ਉਸਦੇ ਆਪਣੇ ਹੀ ਪੁੱਤਰ ਵਲੋਂ ਸ਼ਰਾਬ ਪੀਣ ਲਈ ਪੈਸੇ ਨਾ ਦੇਣ ‘ਤੇ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕਾ ਦੀ ਪਛਾਣ ਲਕਸ਼ਮੀ (78) ਵਜੋਂ ਹੋਈ ਹੈ, ਜੋ ਅਮਰਾਵਤੀ, ਫੋਰਟ ਕੋਚੀ ਦੀ ਰਹਿਣ ਵਾਲੀ ਸੀ ।
ਕੀ ਦੱਸਿਆ ਪੁਲਸ ਨੇ
ਪੁਲਸ ਅਨੁਸਾਰ ਮੁਲਜ਼ਮ ਅਕਸਰ ਆਪਣੀ ਮਾਂ ਨਾਲ ਝਗੜਾ ਕਰਦਾ ਸੀ ਅਤੇ ਜਦੋਂ ਵੀ ਉਹ ਉਸ ਨੂੰ ਸ਼ਰਾਬ ਖਰੀਦਣ ਲਈ ਪੈਸੇ ਦੇਣ ਤੋਂ ਇਨਕਾਰ ਕਰਦੀ ਸੀ ਤਾਂ ਉਹ ਉਸ ‘ਤੇ ਹਮਲਾ ਕਰਦਾ ਸੀ । ਸ਼ਨੀਵਾਰ ਰਾਤ ਉਸ ਨੇ ਆਪਣੀ ਮਾਂ ਨਾਲ ਘਰ ‘ਚ ਝਗੜਾ ਕੀਤਾ ਤੇ ਉਸ ਨੂੰ ਕੁੱਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ । ਮੁਲਜ਼ਮ ਇਸ ਗੱਲ ਤੋਂ ਵੀ ਨਾਰਾਜ਼ ਸੀ ਕਿ ਮਾਂ ਨੇ ਘਰੇਲੂ ਐੱਲ. ਪੀ. ਜੀ. ਸਿਲੰਡਰ ਉਸ ਦੇ ਭਰਾ ਨੂੰ ਕਿਉਂ ਦਿੱਤਾ ਹੈ । ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।
Read More : ਦੋਸਤ ਨੇ ਹੀ ਕਰ ਦਿੱਤਾ ਦੋਸਤ ਦਾ ਇੱਟਾਂ ਮਾਰ ਕੇ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
