ਬੰਬੇ ਹਾਈਕੋਰਟ ਨੇ ਇਮਰਾਨ ਖਾਨ ਨੂੰ ਦੇਸ਼ ਛੱਡਣ ਦੇ ਮਾਮਲੇ ਵਿਚ ਦਿੱਤੀ ਰਾਹਤ

Imran Khan

ਮੁੰਬਈ, 27 ਅਕਤੂਬਰ 2026 : ਭਾਰਤ ਦੇਸ਼ ਦੇ ਸ਼ਹਿਰ ਮੁੰਬਈ ਵਿਖੇ ਬਣੀ ਬੰਬੇ ਹਾਈਕੋਰਟ (Bombay High Court) ਵਲੋਂ ਅਦਾਕਾਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦੇੇ ਮਾਮਲੇ ਵਿਚ ਅੰਤਰਿਮ ਰਾਹਤ (Interim Relief) ਪ੍ਰਦਾਨ ਕੀਤੀ ਗਈ ਹੈ ।

ਕਦੋਂ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ

ਮਿਲੀ ਜਾਣਕਾਰੀ ਅਨੁਸਾਰ ਫਿ਼ਲਮ ਸਟਾਰ ਆਮਿਰ ਖਾਨ ਦੇ ਭਤੀਜੇ ਅਦਾਕਾਰ ਇਮਰਾਨ ਖਾਨ (Actor Imran Khan) ਜਿਸਨੂੰ ਭਾਰਤੀ ਇਮੀਗ੍ਰੇਸ਼ਨ ਨਿਯਮਾਂ ਤਹਿਤ ਅਮਰੀਕੀ ਨਾਗਰਿਕ ਹੋਣ ਦੇ ਨਾਤੇ ਭਾਰਤੀ ਪ੍ਰਦਰਸ਼ਨ ਵਿਚ ਸ਼ਾਮਲ ਹੋਣ ‘ਤੇੇ ਨਿਯਮਾਂ ਦੀ ਉਲੰਘਣਾਂ ਕਰਨ ਤਹਿਤ 28 ਅਕਤੂਬਰ ਨੂੰ ਭਾਰਤ ਛੱਡਣ ਦੇ ਹੁਕਮ ਦਿੱਤੇ ਗਏ ਸਨ ਦੇ ਚਲਦਿਆਂ ਜੋ ਅਦਾਕਾਰ ਇਮਰਾਨ ਖਾਨ ਵਲੋਂ ਬੰਬੇ ਹਾਈਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ਦੇ ਚਲਦਿਆਂ ਜੋ ਬੰਬੇ ਹਾਈਕੋਰਟ ਵਲੋਂ ਹਾਲੇ ਇਮਰਾਨ ਖਾਨ ਨੂੰ ਅੰਤਰਿਮ ਰਾਹਤ ਪ੍ਰਦਾਨ ਕੀਤੀ ਗਈ ਹੈ ਦੇ ਚਲਦਿਆਂ ਮਾਮਲੇ ਵਿੱਚ ਸੁਣਵਾਈ 2 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ ।

ਅੰਤਰਿਮ ਰਾਹਤ ਮਿਲਣ ਨਾਲ ਹੁਣ ਨਹੀਂ ਛੱਡਣਾ ਪਵੇਗਾ ਦੋ ਨਵੰਬਰ ਤੱਕ ਦੇਸ਼

ਐਡੀਸ਼ਨਲ ਸਾਲਿਸਟਰ ਜਨਰਲ ਅਨਿਲ ਸਿੰਘ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਇਮਰਾਨ ਖ਼ਾਨ ਨੂੰ ਭਾਰਤ ਛੱਡਣ ਸਬੰਧੀ ਨੋਟਿਸ ਦੀ ਸਮਾਂ-ਸੀਮਾ ਅਗਲੀ ਸੁਣਵਾਈ ਦੀ ਤਾਰੀਖ਼ ਤੱਕ ਵਧਾ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਇਮਰਾਨ ਖ਼ਾਨ ਨੂੰ 2 ਨਵੰਬਰ ਤੱਕ ਭਾਰਤ ਛੱਡਣ ਦੀ ਲੋੜ ਨਹੀਂ ਹੋਵੇਗੀ ।

ਵਕੀਲ ਸੁਭਾਸ਼ ਝਾਅ ਵੱਲੋਂ ਪੇਸ਼ ਹੋਏ ਵਕੀਲ ਸੁਨੀਲ ਕੁਮਾਰ ਨੇ ਇਸ ਮਾਮਲੇ ਵਿੱਚ ਦਖ਼ਲ ਦਿੰਦਿਆਂ ਦਲੀਲ ਦਿੱਤੀ ਕਿ ਦਾ ਨੋਟਿਸ ਅਪਰਾਧਿਕ ਨਿਆਂ-ਖੇਤਰ ਦੇ ਅਧੀਨ ਆਉਂਦਾ ਹੈ । ਮੌਜੂਦਾ ਕਾਰਜ-ਵੰਡ ਦੇ ਤਹਿਤ ਮੁੱਖ ਜੱਜ ਮਹੇਸ਼ ਸੀ. ਤ੍ਰਿਪਾਠੀ ਅਤੇ ਜਸਟਿਸ ਅਦਵੈਤ ਸੇਠਨਾ ਦੀ ਬੈਂਚ ਇਮਰਾਨ ਖ਼ਾਨ ਦੀ ਇਸ ਸਿਵਲ ਪਟੀਸ਼ਨ ’ਤੇ ਸੁਣਵਾਈ ਨਹੀਂ ਕਰ ਸਕਦੀ ।

Read More : ਅਦਾਕਾਰ ਇਮਰਾਨ ਖਾਨ ਨੂੰ ਮੁੰਬਈ ਪੁਲਸ ਨੇ ਕੱਢਿਆ ਭਾਰਤ ਛੱਡਣ ਦਾ ਨੋਟਿਸ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *