ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸਿ਼ਪ `ਚ ਪੰਜਾਬ ਦਾ ਨਾਮ ਹੋਇਆ ਰੌਸ਼ਨ : ਮਾਨ

Bhagwant Sports

ਚੰਡੀਗੜ੍ਹ, 26 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ ਵਿਸ਼ਵ ਜੂੂਨੀਅਰ ਚੈਂਪੀਅਨਸਿ਼ਪ ਵਿਚ ਪੰਜਾਬ ਦਾ ਨਾਮ ਵੱਡੇ ਪੱਧਰ’ ਤੇ ਰੌਸ਼ਨ ਹੋਇਆ ਹੈ ।

ਕਿਹੜਾ ਤਮਗਾ ਜਿੱਤ ਕੇ ਕਿਸ ਨੇ ਕੀਤਾ ਹੈ ਪੰਜਾਬ ਦਾ ਨਾਮ ਰੌਸ਼ਨ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਮਿਸਰ ‘ਚ ਆਯੋਜਿਤ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ (World Junior Badminton Championships) ‘ਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਨਾਭਾ ਦੇ ਹੋਣਹਾਰ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ । ਇਸ ਦੌਰਾਨ ਮੁੱਖ ਮੰਤਰੀ ਨੇ ਖਿਡਾਰੀ ਦੀ ਸ਼ਾਨਦਾਰ ਪ੍ਰਾਪਤੀ ’ਤੇ ਉਸ ਨੂੰ, ਉਸ ਦੇ ਮਾਤਾ-ਪਿਤਾ ਅਤੇ ਕੋਚਾਂ ਨੂੰ ਵਧਾਈ ਦਿੱਤੀ ।

ਸਖ਼ਤ ਮਿਹਨਤ-ਲਗਨ ਅਤੇ ਖੇਡ ਪ੍ਰਤੀ ਸਮਰਪਣ ਪੰਜਾਬ ਦੇ ਹਰ ਨੌਜਵਾਨ ਲਈ ਵੱਡੀ ਪ੍ਰੇਰਣਾ ਹੈ

ਉਨ੍ਹਾਂ ਨੇ ਜਗਸ਼ੇਰ ਸਿੰਘ ਦੀ ਸਫਲਤਾ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖਤ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਪੰਜਾਬ ਦੇ ਹੋਰ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹੈ । ਅੰਤਰਰਾਸ਼ਟਰੀ ਪੱਧਰ ‘ਤੇ ਤਮਗਾ ਜਿੱਤਣਾ ਖਿਡਾਰੀ ਦੀ ਪ੍ਰਤਿਭਾ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ । ਜਗਸ਼ੇਰ ਸਿੰਘ ਨੇ ਆਪਣੀ ਪ੍ਰਾਪਤੀ ਨਾਲ ਪੰਜਾਬ ਦਾ ਮਾਣ ਵਧਾਇਆ ਹੈ ।

ਉਨ੍ਹਾਂ ਕਿਹਾ ਕਿ ਕਿਸੇ ਵੀ ਖਿਡਾਰੀ (Player) ਦੀ ਸਫਲਤਾ ਦੇ ਪਿੱਛੇ ਉਸ ਦੀ ਮਿਹਨਤ ਦੇ ਨਾਲ-ਨਾਲ ਪਰਿਵਾਰ ਦਾ ਸਹਿਯੋਗ ਅਤੇ ਕੋਚਾਂ ਦਾ ਮਾਰਗਦਰਸ਼ਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਗਸ਼ੇਰ ਸਿੰਘ ਦੀ ਇਸ ਪ੍ਰਾਪਤੀ ‘ਚ ਉਨ੍ਹਾਂ ਦੇ ਪਰਿਵਾਰ ਅਤੇ ਕੋਚਾਂ ਦਾ ਯੋਗਦਾਨ ਸ਼ਲਾਘਾਯੋਗ ਹੈ ।

Read More : ਮੁੱਖ ਮੰਤਰੀ ਨੇ ਜਾਂਚ ਦੇ ਨਾਮ ‘ਤੇ ਕਈ ਘੰਟੇ ਬੈਠਾ ਕੇ ਰੱਖਣ ਦਾ ਲਗਾਇਆ ਦੋਸ਼

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *