ਬਿਹਾਰ ਵਿਚ ਪਟਾਕੇ ਬਣਾਉਣ ਦੌਰਾਨ ਧਮਾਕੇ ਕਾਰਨ ਹੋਈ ਲੋਕਾਂ ਦੀ ਮੌਤ

explosion

ਸੀਵਾਨ, 24 ਅਕਤੂਬਰ 2026 : ਭਾਰਤ ਦੇੇਸ਼ ਦੇ ਸੂਬੇ ਬਿਹਾਰ (Bihar) ਦੇੇ ਜਿਲਾ ਸੀਵਾਨ ਦੇ ਪਿੰਡ ਆਲਮਪੁਰ ਵਿਖੇ ਪਟਾਕੇ ਬਣਾਉਣ ਦੌਰਾਨ ਹੋਏ ਧਮਾਕੇ ਵਿਚ ਕਈ ਲੋਕਾਂ ਦੀ ਮੌਤ (Death) ਹੋਣ ਦਾ ਸਮਾਚਾਰ ਹੈੇ ।

ਕਿੰਨੇ ਲੋਕਾਂ ਦੀ ਹੋਈ ਹੈ ਮੌਤ

ਮਿਲੀ ਜਾਣਕਾਰੀ ਅਨੁਸਾਰ ਸੀਵਾਨ ਜਿਲੇ (Siwan District) ਦੇ ਜਾਮੋ ਥਾਣਾ ਖੇਤਰ ਅਧੀਨ ਪੈਂਦੇ ਆਲਮਪੁਰ ਪਿੰਡ ਵਿੱਚ ਬੀਤੇ ਦਿਨੀਂ ਸ਼ੁੱਕਰਵਾਰ ਸ਼ਾਮ ਪਟਾਕੇ ਬਣਾਉਣ ਦੌਰਾਨ ਜੋ ਇੱਕ ਭਿਆਨਕ ਧਮਾਕਾ (Terrifying explosion) ਹੋਇਆ ਹੈ ਵਿੱਚ ਕਰੀਬ 7 ਲੋਕਾਂ ਦੀ ਮੌਤ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾਕ੍ਰਮ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਵਾਪਰਿਆ, ਜਿਸ ਦੀ ਜ਼ੋਰਦਾਰ ਆਵਾਜ਼ ਨਾਲ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ।

ਕੌਣ ਕੌਣ ਹਨ ਮਰਨ ਵਾਲਿਆਂ ਵਿਚ

ਪ੍ਰਾਪਤ ਸੂਚਨਾ ਮੁਤਾਬਕ ਪਿੰਡ ਵਾਸੀਆਂ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰ ਸ਼ਾਮਲ ਹਨ । ਮੁੱਢਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਪਟਾਕਾ ਕਾਰੋਬਾਰੀ ਅਮੀਰਉਦੀਨ, ਉਸ ਦੀਆਂ ਤਿੰਨ ਪੋਤੀਆਂ, ਇੱਕ ਪੋਤਾ ਅਤੇ ਦੋ ਮਜ਼ਦੂਰ ਸ਼ਾਮਲ ਦੱਸੇ ਜਾ ਰਹੇ ਹਨ ।

ਕੀ ਆਖਿਆ ਜਿਲਾ ਮੈਜਿਸਟ੍ਰੇਟ ਨੇ

ਸੀਵਾਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਜੇ ਪ੍ਰਕਾਸ਼ ਮੀਣਾ ਨੇ ਕਿਹਾ ਹੈ ਕਿ ਫਿਲਹਾਲ ਮੌਕੇ ਤੋਂ ਸਿਰਫ਼ ਦੋ-ਤਿੰਨ ਲੋਕਾਂ ਦੀਆਂ ਹੀ ਲਾਸ਼ਾਂ ਬਰਾਮਦ ਕੀਤੀਆਂ ਜਾ ਸਕੀਆਂ ਹਨ । ਬਾਕੀ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ । ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਚਾਅ ਦਲ ਮੌਕੇ `ਤੇ ਪਹੁੰਚ ਗਿਆ ਹੈ ਅਤੇ ਘਰ ਦੇ ਅੰਦਰ ਦਾਖ਼ਲ ਹੋ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਲਬੇ ਦੀ ਪੂਰੀ ਤਰ੍ਹਾਂ ਜਾਂਚ ਅਤੇ ਛਾਣਬੀਣ ਤੋਂ ਬਾਅਦ ਹੀ ਮੌਤਾਂ ਦੀ ਅਸਲ ਗਿਣਤੀ ਸਾਹਮਣੇ ਆ ਸਕੇਗੀ ।

Read More : ਭਾਰਤੀ ਗੈਂਗਸਟਰ ਨੂੰ ਐਫ. ਬੀ. ਆਈ. ਨੇ ਕੀਤਾ ਅਮਰੀਕਾ ਵਿਚ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *