ਜਾਪਾਨ ਦੀ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਲਈ ਮੁਹਾਲੀ ਪਹੁੰਚੀ

hockey team

ਮੁਹਾਲੀ, 23 ਅਕਤੂਬਰ 2026 : ਪੰਜਾਬ ਦੇ ਜਿਲਾ ਮੋੋਹਾਲੀ (Mohali) ਵਿਖੇ ਜਾਪਾਨ ਦੀ ਹਾਕੀ ਟੀਮ ਅੱਜ ਪਹੁੰਚ ਗਈ ਹੈ ਦਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਵਾਗਤ ਕੀਤਾ ਗਿਆ ।

ਜਾਪਾਨ ਦੀ ਇਹ ਟੀਮ ਲਵੇਗੀ ਏਸ਼ੀਅਨ ਚੈਂਪੀਅਨਜ ਟ੍ਰਾਫੀ ਵਿਚ ਹਿੱਸਾ

ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੀ ਜੋ ਹਾਕੀ ਟੀਮ (Japan Hockey Team) ਅੱਜ ਮੋਹਾਲੀ ਵਿਖੇ ਪਹੁੰਚ ਗਈ ਹੈ ਜਿਥੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲਵੇਗੀ ਵਿਚ ਜਾਪਾਨ ਦੇ 18 ਪੁਰਸ਼ ਹਾਕੀ ਟੀਮ ਦੇ ਮੈਂਬਰ ਸ਼ਾਮਲ ਹਨ ਅਤੇ ਇਹ ਚੈਂਪੀਅਨਸਿ਼ਪ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿਖੇ ਹੋਵੇਗੀ ।

ਕਿਹੜੇ-ਕਿਹੜੇ ਖਿਡਾਰੀ ਸਨ ਟੀਮ ਵਿਚ ਸ਼ਾਮਲ

ਟੂਰਨਾਮੈਂਟ ਲਈ ਜਾਪਾਨ ਦੀ ਟੀਮ ਵਿੱਚ ਯਾਮਾਦਾ ਸ਼ੋਟਾ, ਤਨਾਕਾ ਸੇਰੇਨ, ਵਾਤਨਬੇ ਜੂਨ, ਮਾਤਸੁਮੋਟੋ ਕਾਜ਼ੂਮਾਸਾ, ਨਾਗਾਈ ਯੁਮਾ, ਯਾਮਾਸ਼ਿਤਾ ਮਨਾਬੂ, ਫੁਜੀਸ਼ਿਮਾ ਰਾਏਕੀ (ਕਪਤਾਨ), ਨਾਗਯੋਸ਼ੀ ਕੇਨ, ਸੈਤੋ ਹੀਰੋ, ਕਾਸ਼ੀਵਾਗੀ ਰੇਨ, ਤਨਾਕਾ ਸੁਬਾਸਾ, ਓਕਾ ਰਯੋਮਾ, ਕਾਵਾਮੁਰਾ ਯੂਸੁਕੇ, ਕੁਰੋਦਾ ਕਿਸ਼ੋ (ਗੋਲਕੀਪਰ), ਯਾਮਾਨਾਕਾ ਮੋਟੋਯਾ, ਓਚਾਈ ਹਾਰੂਕੀ, ਕਿਤਾਗਾਵਾ ਤਾਕੁਮੀ (ਗੋਲਕੀਪਰ) ਅਤੇ ਫੁਕੁਦਾ ਕੇਂਟਾਰੋ ਸ਼ਾਮਲ ਹਨ ।

ਹੋਰ ਕਿਹੜੇ-ਕਿਹੜੇ ਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ

ਪ੍ਰਾਪਤ ਜਾਣਕਾਰੀ ਮੁਤਾਬਕ ਜਪਾਨ ਅਤੇ ਮੇਜ਼ਬਾਨ ਭਾਰਤ ਤੋਂ ਇਲਾਵਾ, ਦੱਖਣੀ ਕੋਰੀਆ, ਚੀਨ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਏਸ਼ੀਅਨ ਚੈਂਪੀਅਨਜ਼ ਟਰਾਫੀ ਟੂਰਨਾਮੈਂਟ (Asian Champions Trophy Tournament) ਵਿੱਚ ਹਿੱਸਾ ਲੈ ਰਹੀਆਂ ਹਨ, ਜੋ 27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ ਫਾਈਨਲ 5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ ।

Read More : ਏਸ਼ੀਅਨ ਖੇਡਾਂ-2026 ਦੌਰਾਨ ਭਾਰੀ ਪੈਰਾ ਤੈਰਾਕ ਨੂੰ ਜਾਪਾਨ ਤੋਂ ਭੇਜਿਆ ਭਾਰਤ ਵਾਪਸ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *