ਅਮਰੀਕਾ, 22 ਅਕਤੂਬਰ 2026 : ਅਮਰੀਕਾ ਦੇਸ਼ ਦੇ ਨਿਊੂ ਮੈਕਸੀਕੋ ਦੀ ਇਕ ਅਦਾਲਤ (New Mexico Court) ਵਲੋਂ ਸੋਸ਼ਲ ਮੀਡੀਆ ਪਲੇਟਫਾਰਮਸ ਮੈਟਾ ਨੂੰ ਭਾਰੀ ਭਰਕਮ ਜੁਰਮਾਨਾ (Fine) ਕਰਨ ਦਾ ਹੁਕਮ ਲਗਾਇਆ ਗਿਆ ਹੈ ।
ਕਿੰਨਾ ਜੁਰਮਾਨਾ ਕੀਤਾ ਗਿਆ ਹੈ ਅਦਾਲਤ ਵਲੋਂ ਮੈਟਾ ਨੂੰ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ ਜਾਇੰਟ ਮੈਟਾ ਪਲੇਟਫਾਰਮਸ (Social media giant Meta Platforms) (ਮੈਟਾ) ਨੂੰ ਆਪਣੇ ਇਕ ਫੈਸਲੇ ਤਹਿਤ ਭਾਰੀ ਭਰਕਮ ਜੁਰਮਾਨਾ ਅਦਾ ਕਰਨ ਦਾ ਹੁੁਕਮ ਦਿੱਤਾ ਗਿਆ ਹੈ ਤਹਿਤ 25 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ।
ਕੀ ਕਾਰਨ ਹੈ ਜੁਰਮਾਨਾ ਲਗਾਉਣ ਦਾ
ਪ੍ਰਾਪਤ ਸੂਚਨਾ ਮੁਤਾਬਕ ਅਦਾਲਤ ਵਲੋਂ ਜੋ ਮੈਟਾ ਨੂੰ 25 ਬਿਲੀਅਨ ਡਾਲਰ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਦਾ ਮੁੱਖ ਕਾਰਨ ਉਪਭੋਗਤਾਵਾਂ ਦੀ ਡੇਟਾ ਗੋਪਨੀਯਤਾ ਬਾਰੇ ਗੁੰਮਰਾਹਕੁੰਨ ਜਾਣਕਾਰੀ ਲੀਕ ਦੇ ਦੋਸ਼ ਲੱਗਣਾ ਹੈ । ਦੱਸਣਯੋਗ ਹੈ ਕਿ ਉਪਰੋਕਤ ਮਾਮਲਾ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨਾਲ ਜੁੜੇ ਚਰਚਿਤ ਕੈਂਬਰਿਜ ਐਨਾਲਿਟਿਕਾ ਸਕੈਂਡਲ ਨਾਲ ਸਬੰਧਤ ਹੈ, ਜਿਸ ਵਿੱਚ ਲੱਖਾਂ ਫੇਸਬੁੱਕ ਵਰਤੋਂਕਾਰਾਂ ਦਾ ਡੇਟਾ ਬਿਨਾਂ ਸਹਿਮਤੀ ਤੋਂ ਪ੍ਰਾਪਤ ਕੀਤਾ ਗਿਆ ਸੀ ।
ਕੰਪਨੀ ਕਰੇਗੀ ਅਪੀਲ
ਭਰੋਸੇਯੋਗ ਸੂੁਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ ਵਲੋਂ ਜੋ ਸੋਸ਼ਲ ਮੀਡੀਆ ਪਲੇਟਫਾਰਮਸ ਮੈਟਾ ਨੂੰ 25 ਬਿਲੀਅਨ ਡਾਲਰ (25 billion dollars) ਦਾ ਜੁੁਰਮਾਨਾ ਲਗਾਇਆ ਗਿਆ ਹੈ ਦੇ ਚਲਦਿਆਂ ਮੈਟਾ ਵਲੋਂ ਜਲਦੀ ਹੀ ਅਪੀਲ ਕੀਤੀ ਜਾਵੇਗੀ ਤਾਂ ਜੋ ਅਦਾਲਤ ਦੇ ਫ਼ੈਸਲੇ ਨੂੰ ਅੱਗੇ ਚੁਣੌਤੀ ਦਿੱਤੀ ਜਾ ਸਕੇ ।
Read More : ਕੈਨੇਡੀਅਨ ਅਦਾਲਤ ਨੇ ਪੰਜਾਬੀ ਵਿਅਕਤੀ ਨੂੰ ਲਗਾਇਆ ਹਜ਼ਾਰਾਂ ਡਾਲਰ ਦਾ ਜੁਰਮਾਨਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਅਦਾਲਤ ਵਲੋਂ ਮੈਟਾ ਨੂੰ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ”