ਪਟਿਆਲਾ, 29 ਨਵੰਬਰ 2025 : ਮਿਸ਼ਨ ਰੈਬੀਜ ਦੇ ਤਹਿਤ ਵਰਲਡ ਵਾਈਡ ਵੈਟਰਨਰੀ ਸਰਵਿਸਸ, ਗਾਰਡੀਅਨਸ ਆਫ ਆਲ ਵਾਈਸ ਲੈਸ ਐਨੀਮਲ ਪਟਿਆਲਾ, ਨਗਰ ਨਿਗਮ ਅਤੇ ਕਾਵਾ ਦੇ ਸਹਿਯੋਗ ਨਾਲ ਪੂਰੇ ਜਿਲੇ ਵਿੱਚ ਰੋਜ ਐਂਟੀ ਰੈਬਿਜ ਟੀਕਾਕਰਨ ਕੀਤਾ ਜਾ ਰਿਹਾ ਹੈ। ਜਿਸ ਨਾਲ ਪਸ਼ੂਆਂ ਦੀ ਸੁਰੱਖਿਆ ਅਤੇ ਵਿਅਕਤੀਆਂ ਦੀ ਸੁਰੱਖਿਆ ਨੂੰ ਵੀ ਮਜਬੂਤੀ ਮਿਲਦੀ ਹੈ ।
ਹੁਣ ਤੱਕ 13000 ਤੋਂ ਵੱਧ ਕੁੱਤਿਆਂ ਦਾ ਟੀਕਾ ਕਰਨ ਕੀਤਾ ਜਾ ਚੁੱਕਾ ਹੈ : ਪੰਕਜ ਅਰੋੜਾ
ਇਸ ਮੌਕੇ ਸੰਸਥਾ ਦੇ ਸੰਸਥਾਪਕ ਪੰਕਜ ਅਰੋੜਾ ਨੇ ਦੱਸਿਆ ਕਿ ਹੁਣ ਤੱਕ 13000 ਤੋਂ ਵੱਧ ਕੁੱਤਿਆਂ ਦਾ ਟੀਕਾ ਕਰਨ ਕੀਤਾ ਜਾ ਚੁੱਕਾ ਹੈ ਨਾਲ ਹੀ ਹੁਣ ਤੱਕ 28600 ਤੋਂ ਵੱਧ ਪਸ਼ੂਆਂ ਨੂੰ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਲੋੜਵੰਦੀ ਫਸਟ ਏਡ ਸਹਾਇਤਾ ਦੇਕੇ ਬਚਾਇਆ ਗਿਆ ਹੈ ਅਤੇ ਹੁਣ ਤੱਕ 700 ਤੋਂ ਵੱਧ ਕੁੱਤਿਆਂ ਦੀ ਨਸਬੰਦੀ ਵੀ ਕੀਤੀ ਜਾ ਚੁੱਕੀ ਹੈ। ਇਸ ਐਂਟੀ ਰੈਬਿਜ ਮਿਸ਼ਨ ਨਾਲ ਰੈਬੀਜ ਮੁਕਤ ਅਭਿਆਨ ਨੂੰ ਮਜਬੂਤੀ ਮਿਲਦੀ ਹੈ। ਉਹਨਾਂ ਦੀ ਸੰਸਥਾ ਦੀ ਕੋਸ਼ਿਸ਼ ਹੀ ਰਹਿੰਦੀ ਹੈ ਕਿ ਹਰ ਹਾਲ ਵਿੱਚ ਜਖਮੀ ਪਸ਼ੂਆਂ ਤੱਕ ਪਹੁੰਚ ਕਰਕੇ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ ਅਤੇ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ।
Read more : ਟੀ. ਐਸ. ਯੂ. ਦਾ 43ਵਾਂ ਡੈਲੀਗੇਟ ਇਜਲਾਸ ਹੋਇਆ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
