ਨਵੀਂ ਦਿੱਲੀ, 12 ਅਕਤੂਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (capital Delhi) ਵਿਖੇ ਨਗਰ ਨਿਗਮ ਵਲੋਂ ਅਣਸੁਰੱਖਿਅਤ ਬਿਲਡਿੰਗਾਂ (Unsafe buildings) ਵਿਰੁੱਧ ਆਪਣੀ ਮੁਹਿੰਮ ਤੇਜ ਕਰਦਿਆਂ ਕਾਰਵਾਈ ਕੀਤੀ ਗਈ ਹੈ।
ਕਿੰਨੀਆਂ ਜਾਇਦਾਦਾਂ ਨੂੰ ਢਾਹੁਣ ਦੀ ਕੀਤੀ ਕਾਰਵਾਈ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਨਗਰ ਨਿਗਮ (Municipal Corporation of Delhi) ਵਲੋਂ ਰਾਜਧਾਨੀ ਦਿੱਲੀ ਵਿਚ ਜੋ ਗੈਰ-ਕਾਨੂੰਨੀ ਉਸਾਰੀਆਂ ਅਤੇ ਖਸਤਾ-ਹਾਲ ਇਮਾਰਤਾਂ ਵਿਰੁੱਧ ਆਪਣੀ ਮੁਹਿੰਮ ਤੇਜ਼ ਕੀਤਾ ਹੈ ਦੇ ਚਲਦਿਆਂ ਮੁੱਖ ਮੰਤਰੀ ਦਿੱਲੀ ਰੇਖਾ ਗੁਪਤਾ ਅਨੁਸਾਰ 6 ਸਤੰਬਰ ਤੋਂ 10 ਅਕਤੂਬਰ ਦਰਮਿਆਨ ਸਾਰੇ 12 ਜ਼ੋਨਾਂ ਵਿੱਚ 1,046 ਜਾਇਦਾਦਾਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ । ਇਸ ਮਿਆਦ ਦੌਰਾਨ 282 ਜਾਇਦਾਦਾਂ ਨੂੰ ਸੀਲ ਕੀਤਾ ਗਿਆ ਅਤੇ 47 ਖਸਤਾ-ਹਾਲ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਮੁੱਖ ਮੰਤਰੀ ਨੇ ਕਾਰਪੋਰੇਸ਼ਨ ਨੂੰ ਨਾਜਾਇਜ਼ ਇਮਾਰਤਾਂ (Illegal buildings) ਵਿਰੁੱਧ ਕਾਰਵਾਈ ਜਾਰੀ ਰੱਖਣ ਅਤੇ ਇਨ੍ਹਾਂ ਕਾਰਵਾਈਆਂ ਦੀ ਰਫ਼ਤਾਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ ।
ਕਿਸ ਖੇਤਰ ਵਿਚ ਕਿੰੰਨੀਆਂ ਬਿਲਡਿੰਗਾਂ ਨੂੰ ਢਾਹਿਆ ਗਿਆ
ਪ੍ਰਾਪਤ ਸੂੂਚਨਾ ਮੁਤਾਬਕ ਦਿੱਲੀ ਦੀ ਮੁੱਖ ਮੰਤਰੀ ਤੋਂ ਪ੍ਰਾਪਤ ਹੁਕਮਾਂ ਮੁਤਾਬਕ ਜੋ 12 ਜ਼ੋਨਾਂ ਵਿੱਚ ਕਾਰਵਾਈ ਕੀਤੀ ਗਈ ਤਹਿਤ ਜਿਨ੍ਹਾਂ ਵੱਖ-ਵੱਖ ਇਲਾਕਿਆਂ ਵਿੱਚ ਇਮਾਰਤਾਂ ਨੂੰ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ ਤਹਿਤ ਨਰੇਲਾ ਵਿੱਚ 62, ਰੋਹਿਣੀ ਵਿੱਚ 158, ਸਿਵਲ ਲਾਈਨਜ਼ ਵਿੱਚ 63, ਕੇਸ਼ਵਪੁਰਮ ਵਿੱਚ 61, ਸਿਟੀ-ਐਸ. ਪੀ. ਜ਼ੋਨ ਵਿੱਚ 87, ਕਰੋਲ ਬਾਗ ਵਿੱਚ 85, ਸ਼ਾਹਦਰਾ ਦੱਖਣ ਵਿੱਚ 87, ਸ਼ਾਹਦਰਾ ਉੱਤਰ ਵਿੱਚ 115, ਪੱਛਮੀ ਜ਼ੋਨ ਵਿੱਚ 87, ਨਜਫਗੜ੍ਹ ਵਿੱਚ 45, ਕੇਂਦਰੀ ਜ਼ੋਨ ਵਿੱਚ 75 ਅਤੇ ਦੱਖਣੀ ਜ਼ੋਨ ਵਿੱਚ 121 ਜਾਇਦਾਦਾਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ।
Read More : ਦਿੱਲੀ ਵਿੱਚ ਪੰਜ ਮੰਜਿਲਾ ਇਮਾਰਤ ਦੇ ਢਹਿਣ ਨਾਲ 6 ਵਿਅਕਤੀਆਂ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
