ਚੰਡੀਗੜ੍ਹ, 10 ਅਕਤੂਬਰ 2026 : ਦਿੱਲੀ ਵਿਖੇ ਤਿਹਾੜ ਜੇਲ ਵਿਚ ਬੰਦ ਜਗਤਾਰ ਸਿੰਘ ਹਵਾਰਾ (Jagtar Singh Hawara) ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਲੈਣ ਲਈ ਸਹਿਮਤ ਹੋਏ ਹਨ।
ਕਿਸ ਕਾਰਨ ਹਨ ਹਵਾਰਾ ਜੇਲ ਵਿਚ ਬੰਦ
ਮਿਲੀ ਜਾਣਕਾਰੀ ਅਨੁਸਾਰ ਜਿਸ ਜਗਤਾਰ ਸਿੰਘ ਹਵਾਰਾ ਵਲੋਂ ਤਿਹਾੜ ਜੇਲ ਵਿਚ ਬੰਦ ਹੁੰਦਿਆਂ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਸਰਕਾਰ ਵਲੋਂ ਪ੍ਰਵਾਨ ਕੀਤੀ ਗਈ ਇਕ ਦਿਨ ਦੀ ਪੈਰੋਲ (Parole) ਨੂੰ ਮਨਜ਼ੂਰ ਕਰ ਲਿਆ ਹੈ ਉਹ ਹਵਾਰਾ ਸਾਬਕਾ ਮੁੱਖ ਮੰਤਰੀ ਪੰਜਾਬ ਸਵ. ਬੇਅੰਤ ਸਿੰਘ ਦੀ ਹੱਤਿਆ ਵਾਲੇ ਮਾਮਲੇ ਵਿਚ ਜੇਲ ਵਿਚ ਸਜ਼ਾ ਕੱਟ ਰਹੇ ਹਨ ।
ਕਿੰਨੇ ਦਿਨਾਂ ਦੀ ਮੰਗੀ ਗਈ ਸੀ ਪੈਰੋਲ
ਪ੍ਰਾਪਤ ਸੂਚਨਾ ਮੁਤਾਬਕ ਜਗਤਾਰ ਸਿੰਘ ਹਵਾਰਾ ਵਲੋਂ ਆਪਣੀ ਬਿਮਾਰ ਮਾਂ (Sick mother) ਨੂੰ ਮਿਲਣ ਲਈ 10 ਦਿਨਾਂ ਦੀ ਪੈਰੋਲ ਦੀ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਪਰ ਏਜੰਸੀਆਂ ਵਲੋਂ ਵਾਰ-ਵਾਰ ਵਿਰੋਧ ਕੀਤੇ ਜਾਣ ਤੇ ਪੈਂਡਿੰਗ ਪੈਂਦੀ ਆਈ ਅਪੀਲ ਤੋਂ ਬਾਅਦ 2 ਦਿਨਾਂ ਦੀ ਪੈਰੋਲ ਮਨਜੂਰ ਕੀਤੀ ਗਈ ਸੀ, ਜਿਸਨੂੰ ਹਵਾਰਾ ਵਲੋਂ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਜਗਤਾਰ ਸਿੰਘ ਹਵਾਰਾ ਵਲੋਂ ਇਕ ਦਿਨ ਦੀ ਪੈਰੋਲ ਨੂੰ ਮਨਜ਼ੂਰ ਕਰ ਲਿਆ ਗਿਆ ਹੈ ।
Read More : ਮੁੱਖ ਮਤਰੀ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਨੇ ਕੀਤੀ ਮੁਲਾਕਾਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
