ਡੇਰਾਬਸੀ, 6 ਅਕਤੂਬਰ 2026 : ਪੰਜਾਬ ਦੇ ਡੇਰਾਬਸੀ (Dera Bassi) ਦੇ ਪਿੰਡ ਭਾਂਖਰਪੁਰ ਵਿਖੇ ਇਕ ਕਾਲੋਨੀ ਵਿਚ ਇਕ ਨੌਜਵਾਨ ਨੇ ਉਸਨੂੰ ਡੰਗ ਮਾਰਨ ਵਾਲੇ ਸੱਪ ਨੂੰ ਹੀ ਮਾਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਡੇਰਾਬਸੀ ਦੇ ਪਿੰਡ ਭਾਂਖਰਪੁਰ ਨੇੜੇ ਜਿਸ ਕਾਲੋਨੀ ਵਿਚ ਦੇਰ ਰਾਤ ਜਿਸ ਨੌਜਵਾਨ ਨੂੰ ਸੱਪ ਨੇ ਡੰਗ (snake bit me) ਮਾਰ ਦਿੱਤਾ ਉਸ ਨੌਜਵਾਨ ਨੇ ਵੀ ਡੰਗ ਮਾਰਨ ਵਾਲੇ ਸੱਪ ਨੂੰ ਜਾਨੋਂ ਮਾਰ ਦਿੱਤਾ ਵਾਲੇ ਨੌਜਵਾਨ ਦੀ ਪਛਾਣ ਧਰਮਵੀਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਨੌਜਵਾਨ ਨੇ ਹੌਂਸਲਾ ਦਿਖਾਉਂਦਿਆਂ ਜਿਥੇ ਇਕ ਪਾਸੇ ਸੱਪ ਨੂੰ ਮਾਰ (Kill the snake) ਦਿੱਤਾ, ਉਥੇ ਦੂਸਰੇ ਪਾਸੇ ਇਲਾਜ ਕਰਵਾਉਣ ਲਈ ਹਸਪਤਾਲ ਪਹੁੰਚਣ ਤੇ ਮਰੇ ਹੋਏ ਸੱਪ ਨੂੰ ਵੀ ਲਿਫਾਫੇੇ ਵਿਚ ਪਾ ਕੇ ਹਸਪਤਾਲ ਲਿਆਂਦਾ ਗਿਆ ।
ਡਾਕਟਰਾਂ ਨੇ ਕੀਤਾ ਨੌਜਵਾਨ ਦਾ ਇਲਾਜ ਸ਼ੁਰੂ
ਪ੍ਰਾਪਤ ਸੂਚਨਾ ਮੁਤਾਬਕ ਉਕਤ ਨੌਜਵਾਨ ਨੂੰ ਜਦੋਂ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਤੁਰੰਤ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਨੌਜਵਾਨ ਵਲੋਂ ਹੌਂਸਲਾ ਦਿਖਾਉਂਦਿਆਂ ਮੌਤ ਦੇ ਘਾਟ ਉੁਤਾਰੇ ਗਏ ਸੱਪ ਨੂੰ ਲਿਫਾਫੇ ਵਿਚ ਪਾ ਕੇ ਹਸਪਤਾਲ ਤੱਕ ਲਿਆਉਣ ਤੇ ਸਟਾਫ ਵਿਚ ਹੈਰਾਨੀ ਵਾਲਾ ਮਾਹੌਲ ਵੀ ਪੈਦਾ ਕਰ ਦਿੱਤਾ ।
Read More : ਸਿ਼ਮਲਾ ਵਿਖੇ ਦੋ ਸਕੀਆਂ ਨਾਬਾਲਗ ਭੈਣਾਂ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
