ਨਾਈਜੀਰੀਆ, 6 ਅਕਤੂਬਰ 2026 : ਵਿਦੇਸ਼ੀ ਮੁਲਕ ਦੱਖਣੀ ਨਾਈਜੀਰੀਆ (Southern Nigeria) ਵਿਖੇ ਇਕ ਫੌਜੀ ਜਹਾਜ ਦੇ ਬੀਤੇ ਦਿਨ ਸਵੇਰ ਵੇਲੇ ਕਰੈਸ਼ ਹੋਣ ਦੇ ਕਾਰਨ ਕਈ ਲੋਕਾਂ ਦੀ ਮੌਤ (Death) ਹੋ ਗਈ ਹੈ।
ਕਿੰਨੇ ਲੋਕਾਂ ਦੀ ਮੌਤ ਹੋ ਗਈ ਹੈ ਜਹਾਜ਼ ਕਰੈਸ਼ ਹਾਦਸੇ ਵਿਚ
ਮਿਲੀ ਜਾਣਕਾਰੀ ਅਨੁਸਾਰ ਦੱਖਣੀ ਨਾਈਜੀਰੀਆ ਵਿੱਚ ਜੋ ਸੋਮਵਾਰ ਨੂੰ ਇਕ ਫੌਜੀ ਜਹਾਜ ਦੇ ਕਰੈਸ਼ (Military aircraft crash) ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ ਉਸ ਵਿਚ ਸਵਾਰ 32 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਦੱਸਣਯੋਗ ਹੈ ਕਿ ਉਕਤ ਜਹਾਜ ਵਿਚ 25 ਯਾਤਰੀ ਅਤੇ ਚਾਲਕ ਦਲ ਦੇ ਸੱਤ ਮੈਂਬਰ ਸਵਾਰ ਸਨ ।
ਜਹਾਜ ਹਾਦਸੇ ਵਿਚ ਰਾਸ਼ਟਰਪਤੀ ਨੇ ਕੀਤੀ ਪੁਸ਼ਟੀ
ਉਕਤ ਵਾਪਰੇੇ ਜਹਾਜ਼ ਕਰੈਸ਼ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਟੀਨੁਬੂ ਨੇ ਦੱਸਿਆ ਕਿ ਇਹ ਜਹਾਜ਼ ਦੱਖਣੀ ਨਾਈਜੀਰੀਆ ਦੇ ਬੇਨਿਨ ਸ਼ਹਿਰ ਤੋਂ ਆਰਥਿਕ ਕੇਂਦਰ ਲਾਗੋਸ ਲਈ ਇੱਕ ਰੁਟੀਨ ਮਿਸ਼ਨ `ਤੇ ਸੀ, ਸਵੇਰੇ 9:00 ਵਜੇ ਤੋਂ ਥੋੜ੍ਹੀ ਦੇਰ ਬਾਅਦ ਓਂਡੋ ਰਾਜ ਦੇ ਇਗਬੋਕੋਡਾ ਵਿਖੇ ਇਹ ਹਾਦਸਾਗ੍ਰਸਤ (Accident) ਹੋ ਗਿਆ ।
ਰਾਸ਼ਟਰਪਤੀ ਨੇ ਦਿੱਤੇ ਘਟਨਾ ਦੀ ਜਾਂਚ ਦੇ ਹੁਕਮ
ਪ੍ਰਾਪਤ ਸੂਚਨਾਵਾਂ ਮੁਤਾਬਕ ਉਕਤ ਫੌਜੀ ਜਹਾਜ ਜਿਸਦੀ ਪਛਾਣ ਏ. ਟੀ. ਆਰ. 42 ਦੇ ਤੌਰ ‘ਤੇ ਹੋਈ ਹੈ ਇਹ ਇਕ ਦੋ ਇੰਜਣ ਵਾਲਾ ਟਰਬੋ ਜਹਾਜ਼ ਹਾੈ ਅਤੇ ਇਸਦੀ ਸਮਰੱਥਾ 30 ਤੋਂ 50 ਵਿਅਕਤੀਆਂ ਨੂੰ ਲਿਜਾਉਣ ਦੀ ਹੈ ਦੇ ਕਰੈਸ਼ ਹੋਣ ਦੇ ਵਾਪਰੇ ਘਟਨਾਕ੍ਰਮ ਦੀ ਜਾਂਚ ਰਾਸ਼ਟਰਪਤੀ ਨਾਈਜੀਰੀਆ ਵਲੋਂ ਹਵਾਈ ਸੈਨਾ ਨੂੰ ਦਿੱਤੀ ਗਈ ਹੈ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਵਾਪਰਨ ਤੋ ਰੋਕਿਆ ਜਾ ਸਕੇ।
Read More : ਕਾਨਪੁਰ ਵਿਖੇ ਜਹਾਜ਼ ਕ੍ਰੈਸ਼ ਹੋਣ ਕਾਰਨ ਹੋਈ ਪਾਇਲਟ ਤੇ ਕੋ-ਪਾਇਲਟ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
