ਕੋਚੀ ਹਵਾਈ ਅੱਡੇ `ਤੇ ਦੋ ਵਿਅਕਤੀਆਂ ਤੋਂ ਹਾਈਬ੍ਰਿਡ ਗਾਂਜਾ ਜ਼ਬਤ

Kochi Airport

ਕੋਚੀ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਾ ਦੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ (Cochin International Airport) ‘ਤੇ ਦੋ ਵਿਅਕਤੀਆਂ ਨੂੰ ਹਾਈਬ੍ਰਿਡ ਗਾਂਜੇ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜੋ ਕਸਟਮ ਵਿਭਾਗ (Customs Department) ਦੇ ਅਧਿਕਾਰੀਆਂ ਵਲੋਂ ਦੋ ਵਿਅਕਤੀਆਂ ਨੂੰ ਚਾਰ ਕਿਲੋਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਜਾਵੇਦ ਅਲੀ ਅਤੇ ਸਿਵਪ੍ਰਤਾਪ ਜੈਸਿੰਘ ਸਾਂਕਪਾਲ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਦੋਹਾਂ ਵਿਅਕਤੀਆਂ ਕੋਲੋਂ ਪਕੜਿਆ ਗਿਆ ਗਾਂਜਾ 1. 5 ਕਰੋੜ ਰੁਪਏ ਦੀ ਕੀਮਤ ਦਾ ਹੈ ।

ਕੀ ਦੱਸਿਆ ਕਸਟਮ ਅਧਿਕਾਰੀਆਂ ਨੇ

ਉਕਤ ਪਕੜੇ ਗਏ ਵਿਅਕਤੀਆਂ ਕੋਲੋਂ ਬਰਾਮਦ ਕੀਤੇ ਗਏ ਗਾਂਜੇ (Cannabis) ਸਬੰਧੀ ਜਾਣਕਾਰੀ ਦਿੰਦਿਆਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੈਦਰਾਬਾਦ ਨਿਵਾਸੀ ਯਾਤਰੀ ਜਾਵੇਦ ਅਲੀ ਸੋਮਵਾਰ ਨੂੰ ‘ਸ਼੍ਰੀਲੰਕਨ ਏਅਰਲਾਈਨਜ਼’ ਦੀ ਉਡਾਣ ਰਾਹੀਂ ਬੈਂਕਾਕ ਤੋਂ ਕੋਲੰਬੋ ਹੁੰਦੇ ਹੋਏ ਇੱਥੇ ਪਹੁੰਚਿਆ ਸੀ ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਮਹਾਰਾਸ਼ਟਰ ਦੇ ਕੋਲ੍ਹਾਪੁਰ ਨਿਵਾਸੀ ਇੱਕ ਹੋਰ ਯਾਤਰੀ ਸ਼ਿਵਪ੍ਰਤਾਪ ਜੈਸਿੰਘ ਸਾਂਕਪਾਲ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਸਾਂਕਪਾਲ ਨੇ ਵੀ ਉਸੇ ਉਡਾਣ ਰਾਹੀਂ ਯਾਤਰਾ ਕੀਤੀ ਸੀ ਅਤੇ ਉਸ ‘ਤੇ ਤਸਕਰੀ ਦੇ ਕੰਮ ‘ਚ ਅਲੀ ਦੀ ਮਦਦ ਕਰਨ ਦਾ ਦੋਸ਼ ਹੈ ।

Read More : ਲੁਧਿਆਣਾ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗਾਂਜੇ ਸਮੇਤ ਕੀਤਾ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *