ਪੰਜਾਬੀ ਗਾਇਕ ਦੇ ਘਰ ਗੋਲੀਬਾਰੀ ਮਾਮਲੇ ਵਿਚ ਸ਼ਗਨਪ੍ਰੀਤ ਦਾ ਪਿਤਾ ਗ੍ਰਿਫ਼ਤਾਰ

Arrest

ਖੰਨਾ, 26 ਸਤੰਬਰ 2026 : ਪੰਜਾਬ ਦੇ ਪ੍ਰਸਿੱਧ ਗਾਇਕ ਗੁਲਾਬ ਸਿੰਘ ਸਿੱਧੂ (Singer Gulab Singh Sidhu) ਦੇ ਘਰ ਗੋਲੀਬਾਰੀ ਕੀਤੇ ਜਾਣ ਦੇ ਮਾਮਲੇ ਵਿਚ ਖੰਨਾ ਪੁਲਸ ਵਲੋਂ ਸ਼ਗਨਪ੍ਰੀਤ ਸਿੰਘ ਦੇ ਪਿਤਾ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਪਕੜਿਆ ਗਿਆ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਪੰਜਾਬ ਦੇ ਇਕ ਪਿੰਡ ਫਰਵਾਹੀ ਵਿਖੇ ਜੋ ਪੰਜਾਬੀ ਗਾਇਕ ਗੁਲਾਬ ਸਿੰਘ ਸਿੱਧੂ ਦੇ ਘਰ ਗੋਲੀਬਾਰੀ (Firing) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਸੀ ਦੇ ਮਾਮਲੇ ਵਿਚ ਜਿਸ ਵਿਅਕਤੀ ਨੂੰ ਅੱਜ ਖੰਨਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਵਿਅਕਤੀ ਸੌਦਾਗਰ ਸਿੰਘ (Saudagar Singh) ਹੈ । ਦੱਸਣਯੋਗ ਹੈ ਕਿ ਸੌਦਾਗਰ ਸਿੰਘ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਪਿਤਾ ਹੈ ।

ਕਿਥੋਂ ਕੀਤਾ ਗਿਆ ਹੈ ਸੌਦਾਗਰ ਸਿੰਘ ਨੂੰ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਖੰਨਾ ਪੁਲਸ (Khanna Police) ਵਲੋਂ ਜੋ ਗਾਇਕ ਸਿੱਧੂ ਦੇ ਘਰ ਤੇ ਗੋਲੀਬਾਰੀ ਦੀ ਘਟਨਾ ਮਾਮਲੇ ਵਿਚ ਸੌਦਾਗਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਗ੍ਰਿਫ਼ਤਾਰੀ ਖੰਨਾ ਪੁਲਸ ਵਲੋਂ ਉਸ ਵੇਲੇ ਕੀਤੀ ਗਈ ਜਦੋਂ ਸੌਦਾਗਰ ਸਿੰਘ ਲੰਘੇ ਦਿਨਾਂ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ ‘ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿਚ ਅਦਾਲਤ ਵਿਚ ਪੇਸ਼ ਹੋਣ ਲਈ ਅਦਾਲਤ ਵਿਚ ਪਹੁੰਚੇ ਸਨ ।

Read More : ਏ. ਐਨ. ਟੀ. ਐਫ. ਤੇ ਬੀ. ਐਸ. ਐਫ. ਵਲੋਂ ਦੋ ਨਸ਼ਾ ਤਸਕਰ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *