ਮੱਧ ਪ੍ਰਦੇਸ਼, 19 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਆਗਰ ਮਾਲਵਾ ਵਿਖੇ ਸ਼ਰਧਾਲੂਆਂ ਨਾਲ ਭਰੀ ਕਾਰ ਦੇ ਨਾਲੇ ਵਿਚ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।
ਕੌਣ ਕੌਣ ਸ਼ਾਮਲ ਹਨ ਵਾਪਰੇ ਹਾਦਸੇ ਵਿਚ
ਮਿਲੀ ਜਾਣਕਾਰੀ ਅਨੁਸਾਰ ਜਿਲਾ ਆਗਰ ਮਾਲਵਾ (Agar Malwa District) ਵਿਖੇ ਸਥਿਤ ਮਾਂ ਬਗਲਾਮੁਖੀ ਦੇ ਮੰਦਰ ਨੇੜੇ ਜੋ ਇਕ ਸ਼ਰਧਾਲੂਆਂ ਨਾਲ ਭਰੀ ਕਾਰ ਦੇ ਨਾਲੇ ਵਿਚ ਡਿੱਗਣ (Car falling into the ditch) ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਵਿਚ ਜਾਣਕਾਰੀ ਮੁਤਾਬਕ ਤਿੰਨ ਬੱਚੇ, ਦੋ ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਦੱਸੇ ਜਾ ਰਹੇ ਹਨ ।
ਕੀ ਦੱਸਿਆ ਐਸ. ਪੀ. ਨੇ
ਜਿਲਾ ਆਗਰ ਮਾਲਵਾ ਦੇ ਐਸ. ਪੀ. ਦਿਲੀਪ ਕੁਮਾਰ ਸੋਨੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚੋ਼ ਸੱਤ ਵਿਅਕਤੀ ਓਡੀਸਾ ਦੇ ਸਨ, ਜਦੋਂ ਕਿ ਕਾਰ ਚਾਲਕ ਅਰੁਣ ਗੋਇਲ ਆਗਰ ਮਾਲਵਾ ਦੇ ਹੀ ਵਸਨੀਕ ਸਨ । ਕਾਰ ਦੇ ਨਾਲੇ ਵਿਚ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਅਤੇ ਬਚਾਓ ਦਲ ਮੌਕੇ ਤੇ ਪਹੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ ।
Read More : ਪਿਕਅੱਪ ਟਰੱਕ ਤੇ ਸਕੂਟਰੀ ਦੀ ਟੱਕਰ ਵਿਚ ਇਕ ਦੀ ਮੌਤ ਇਕ ਜਖਮੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਸ਼ਰਧਾਲੂਆਂ ਨਾਲ ਭਰੀ ਕਾਰ ਦੇ ਨਾਲੇ ਵਿਚ ਡਿੱਗਣ ਕਰਕੇ ਹੋਈ 8 ਲੋਕਾਂ ਦੀ ਮੌਤ”