ਨਿਊਯਾਰਕ, 16 ਸਤੰਬਰ 2026 : ਅਮਰੀਕਾ ਦੇ ਨਿਊਯਾਰਕ (New York) ‘ਚ ਇਕ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਅਤੇ ਉਸ ਦੇ ਨੇਪਾਲੀ ਮੂਲ ਦੇ ਦੋਸਤ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਜੋ ਭਾਰਤੀ ਮੂਲ ਦੀ ਇਕ ਮਹਿਲਾ ਅਤੇ ਇਕ ਪੁਰਸ਼ ਦੀ ਰੇਲ ਹੇਠਾਂ (Under the train) ਆ ਜਾਣ ਦੇ ਕਾਰਨ ਮੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ 24 ਸਾਲਾ ਮਲਾਇਕਾ ਅਤੇ ਉਸਦੇ ਦੋਸਤ ਨਵਮ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਹ ਲੋਅਰ ਮੈਨਹਟਨ ਦੇ ਇਕ ਸਬਵੇਅ ਸਟੇਸ਼ਨ ਦੇ ਰੇਲਵੇ ਟਰੈਕ ‘ਤੇ ਬੈਠੇ ਸਨ । ਇਸੇ ਦੌਰਾਨ ਦੋਵੇਂ ਉੱਥੋਂ ਲੰਘ ਰਹੀ ਟਰੇਨ ਦੀ ਲਪੇਟ ‘ਚ ਆ ਗਏ । ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ ।
ਕੀ ਦੱਸਿਆ ਰੇਲ ਅਪ੍ਰੇਟਰ ਨੇ
ਮੀਡੀਆ ਰਿਪੋਰਟਾਂ ਮੁਤਾਬਕ ਟਰੇਨ ਆਪ੍ਰੇਟਰ (ਡਰਾਈਵਰ) ਨੇ ਦੱਸਿਆ ਕਿ ਉਸ ਨੇ ਔਰਤ ਨੂੰ ਹੱਸਦੇ ਹੋਏ ਦੇਖਿਆ ਸੀ । ਉਹ ਦੋਸਤ ਨੂੰ ਆਪਣੇ ਵੱਲ ਖਿੱਚ ਰਹੀ ਸੀ । ਟਰੇਨ ਆਪ੍ਰੇਟਰ ਨੇ ਦੱਸਿਆ ਕਿ ਉਸ ਨੇ ਐਮਰਜੈਂਸੀ ਬ੍ਰੇਕ ਲਾਉਣ ਦੀ ਕੋਸਿ਼ਸ਼ ਕੀਤੀ ਪਰ ਟਰੇਨ ਨੂੰ ਸਮਾਂ ਰਹਿੰਦੇ ਰੋਕਿਆ ਨਹੀਂ ਜਾ ਸਕਿਆ । ਅਜੇ ਤੱਕ ਇਹ ਸਾਵ ਨਹੀਂ ਹੋ ਸਕਿਆ ਹੈ ਕਿ ਮਲਾਇਕਾ ਅਤੇ ਨਵਮ ਅੱਧੀ ਰਾਤ ਨੂੰ ਰੇਲਵੇ ਟਰੈਕ ‘ਤੇ ਕਿਉਂ ਬੈਠੇ ਸਨ । ਇਸ ਮਾਮਲੇ ਦੀ ਜਾਂ ਜਾਰੀ ਹੈ ।
Read More : ਫਰਿੱਜ ਵਿਚ ਧਮਾਕੇ ਨਾਲ ਹੋਈ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
