ਬੱਚੀ ਨਾਲ ਗਲਤ ਕੰਮ ਕਰਨ ਵਾਲਾ 50 ਸਾਲਾ ਵਿਅਕਤੀ ਗ੍ਰਿਫਤਾਰ

Arrest

ਤਰਨਤਾਰਨ, 17 ਦਸੰਬਰ 2025 : ਜਿਲੇ ਦੇ ਇਕ ਇਲਾਕੇ ਵਿਚ 3 ਸਾਲਾਂ ਬੱਚੀ (3 year old girl) ਨਾਲ 50 ਸਾਲਾ ਵਿਅਕਤੀ ਵੱਲੋਂ ਗਲਤ ਕੰਮ (Wrongdoing) ਕੀਤਾ ਗਿਆ । ਇਸ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ (Arrest) ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਸਿ਼ਕਾਇਤਕਰਤਾ ਨੇ ਬਿਆਨਾਂ ਵਿਚ ਕੀ ਦੱਸਿਆ

ਮੁਦੱਈ ਨੇ ਬਿਆਨ ਦਿੱਤਾ ਕਿ ਮਿਤੀ 9 ਦਸੰਬਰ ਦੀ ਸ਼ਾਮ ਨੂੰ ਉਸ ਦੀ ਬੱਚੀ (3 ਸਾਲ 7 ਮਹੀਨੇ) ਆਪਣੇ ਪਿਤਾ ਨੂੰ ਬੁਲਾਉਣ ਲਈ ਤੋਤਾ ਸਿੰਘ ਦੇ ਘਰ ਗਈ । ਇਸ ਦੌਰਾਨ ਤੋਤਾ ਸਿੰਘ ਨੇ ਕਿਹਾ ਕਿ ਉਹ ਬੱਚੀ ਨੂੰ ਖੁਦ ਹੀ ਘਰ ਛੱਡ ਆਉਂਦਾ ਹੈ । ਇਸ ਦੌਰਾਨ ਜਦ ਲੜਕੀ ਘਰ ਨਹੀਂ ਆਈ ਤਾਂ ਉਸ ਦਾ ਦਿਓਰ ਬੱਚੀ ਨੂੰ ਲੱਭਣ ਲਈ ਤੋਤਾ ਸਿੰਘ ਦੇ ਘਰ ਗਿਆ। ਉਹ ਉਸ ਦੇ ਘਰ ਦੇ ਨਾਲ ਵਾਲੀ ਹਵੇਲੀ ਨੇੜੇ ਪੁੱਜਾ ਤਾਂ ਉਸ ਨੇ ਵੇਖਿਆ ਕਿ ਤੋਤਾ ਸਿੰਘ ਬੱਚੀ ਨਾਲ ਗਲਤ ਕੰਮ ਕਰ ਰਿਹਾ ਸੀ । ਉਸ ਨੇ ਇਹ ਸਭ ਦੇਖ ਕੇ ਰੌਲਾ ਪਾਇਆ ਤਾਂ ਤੋਤਾ ਸਿੰਘ ਮੌਕੇ ਤੋਂ ਭੱਜ ਗਿਆ ।

ਡੀ. ਐਸ. ਪੀ. ਨੇ ਦਿੱਤੀ ਸਮੁੱਚੀ ਜਾਣਕਾਰੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਲਵਕੇਸ਼ ਨੇ ਦੱਸਿਆ ਕਿ ਇਸ ਮਾਮਲੇ `ਚ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਹੇਠ ਪਰਚਾ ਦਰਜ ਕਰਦੇ ਹੋਏ ਤੋਤਾ ਸਿੰਘ (Tota Singh)  ਪੁੱਤਰ ਮੁਖਤਿਆਰ ਸਿੰਘ ਵਾਸੀ ਹਰੀਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਇਸ ਸਬੰਧੀ ਬੱਚੀ ਦੇ ਮੈਡੀਕਲ ਕਰਵਾਉਣ ਅਤੇ ਹੋਰ ਕਾਰਵਾਈ ਨੂੰ ਲੈ ਕੇ ਅਗਲੇਰੀ ਜਾਂਚ ਸਬ-ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ ।

Read Moe : ਛੇੜਛਾੜ ਮਾਮਲੇ ਵਿਚ ਅਮਰੀਕਾ `ਚ ਗੁਰਦੁਆਰਾ ਕਮੇਟੀ ਦਾ ਮੈਂਬਰ ਗ੍ਰਿਫਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *