ਪ੍ਰੋਵੀਡੈਂਸ (ਅਮਰੀਕਾ), 15 ਦਸੰਬਰ 2025 : ਅਮਰੀਕਾ (America) `ਚ ਰੋਡ ਆਈਲੈਂਡ ਸੂਬੇ ਦੇ ਪ੍ਰੋਵੀਡੈਂਸ ਸ਼ਹਿਰ `ਚ ਸਥਿਤ ਬ੍ਰਾਊਨ ਯੂਨੀਵਰਸਿਟੀ (Brown University) `ਚ ਅੰਤਿਮ ਪ੍ਰੀਖਿਆਵਾਂ ਦੌਰਾਨ ਹੋਈ ਗੋਲੀਬਾਰੀ (Shooting) `ਚ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਪੁਲਸ ਹਮਲਾਵਰ ਦੀ ਭਾਲ ਕਰ ਰਹੀ ਹੈ ।
ਸ਼ੱਕੀ ਵਿਅਕਤੀ ਨੇ ਪਾਏ ਹੋਏ ਸਨ ਕਾਲੇ ਰੰਗ ਦੇ ਕੱਪੜੇ
ਪੁਲਸ ਅਧਿਕਾਰੀ ਟਿਮੋਥੀ ਓਹਾਰਾ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਉਸ ਨੂੰ ਆਖਰੀ ਵਾਰ ਇੰਜੀਨੀਅਰਿੰਗ ਭਵਨ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ, ਜਿੱਥੇ ਹਮਲਾ ਹੋਇਆ ਸੀ । ਇਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ `ਤੇ ਕਿਹਾ ਕਿ ਹਮਲਾਵਰ ਨੇ ਇਕ ਬੰਦੂਕ ਦੀ ਵਰਤੋਂ ਕੀਤੀ ਸੀ ।
Read more : ਬੱਚੇ ਦੇ ਜਨਮ ਦਿਨ ਦੀ ਪਾਰਟੀ ਵਿਚ ਗੋਲੀਬਾਰੀ ਕਾਰਨ 4 ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
