ਮੈਲਬੌਰਨ, 4 ਫਰਵਰੀ 2026 : ਆਸਟ੍ਰੇਲੀਆ (Australia) ਦੇ ਮੈਲਬੋਰਨ ਵਿਖੇ ਇਕ 13 ਸਾਲਾ ਲੜਕੇ ਵਲੋਂ ਸਮੁੰਦਰ (Sea) ਵਿਚ ਫਸ ਗਈਆਂ ਤਿੰਨ ਕੀਮਤੀ ਜਾਨਾਂ (Three precious lives) ਨੂੰ ਹਿੰਮਤ ਸਦਕਾ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਸੀ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਪਰਥ ਦਾ ਰਹਿਣ ਵਾਲਾ ਇਕ ਪਰਿਵਾਰ ਜੋ ਪੱਛਮੀ ਆਸਟ੍ਰੇਲੀਆ ਦੇ ਕੁਇੰਡਾਲਪ ਵਿਖੇ ਛੁੱਟੀਆਂ ਮਨਾਉਣ ਲਈ ਗਿਆ ਸੀ ਤਾਂ ਇਹ ਪਰਿਵਾਰ ਕਾਇਆਕਿੰਗ ਅਤੇ ਪੈਡਲ ਬੋਰਡਿੰਗ ਕਰਦੇ ਵੇਲੇ ਸਮੁੰਦਰ ਵਿਚ ਚੱਲੀਆਂ ਤੇਜ ਹਵਾਵਾਂ (Strong winds) ਅਤੇ ਉਚੀਆਂ ਲਹਿਰਾਂ ਕਾਰਨ ਫਸ ਗਿਆ ਅਤੇ ਸਮੁੰਦਰ ਦੇ ਵਿਚਕਾਰ ਡੂੰਘੇ ਪਾਣੀ ਵੱਲ ਵਗ ਗਿਆ । ਇਸ ਮੌਕੇ 47 ਸਾਲਾ ਜੋਆਨ ਐਪਲਬੀ ਜੋ ਆਪਣੇ ਤਿੰਨ ਬੱਚਿਆਂ ਨਾਲ ਸਮੁੰਦਰ ਵਿਚਾਲੇ ਸੀ ਵਿਚ ਆਸਟਿਨ ਐਲਪਬੀ (13) ਸਾਲਾ, ਬਿਊ (12) ਸਾਲ ਅਤੇ ਗ੍ਰੇਸ ਜੋ ਕਿ 8 ਸਾਲਾਂ ਦਾ ਹੈ ਸ਼ਾਮਲ ਹੈ ।
ਮਾਂ ਦੇ ਆਖੇ ਤੇ ਸਮੁੰਦਰ ਵਿਚ ਚਾਰ ਕਿਲੋਮੀਟਰ ਦਾ ਕੀਤਾ ਆਸਟਿਨ ਨੇ ਸਫਰ ਤੈਅ
ਸਮੁੰਦਰ ਵਿਚ ਫਸੀਆਂ ਇਨ੍ਹਾਂ ਚਾਰ ਜਾਨਾਂ (Four lives) ਨੂੰ ਹੋਰ ਜਿ਼ਆਦਾ ਫਸਦਾ ਦੇਖ ਜਦੋਂ ਆਸਟਿਨ ਦੀ ਮਾਂ ਜੋਆਨ ਨੇ ਵੱਡੇ ਪੱਤਰ ਆਸਟਿਨ ਨੂੰ ਮਦਦ ਲਿਆਉਣ ਲਈ ਆਖਿਆ ਤਾਂ ਸਭ ਤੋਂ ਪਹਿਲਾਂ ਉਸਨੇ ਹਵਾ ਵਾਲੀ ਕਿਸ਼ਤੀ ਦਾ ਇਸਤੇਮਾਲ ਕਰਕੇ ਜਾਣ ਦੀ ਕੋਸਿ਼ਸ਼ ਕੀਤੀ ਪਰ ਉਸ ਵਿਚ ਵੀ ਪਾਣੀ ਭਰ ਜਾਣ ਕਾਰਨ ਆਸਟਿਨ ਨੇ ਬਿਨਾਂ ਕੋਈ ਸਮਾਂ ਗੁਆਉਂਦਿਆਂ ਫੌਰੀ ਤੌਰ ਤੇ ਫ਼ੈਸਲਾ ਲੈਂਦਿਆਂ ਆਪਣੀ ਲਾਈਫ ਜੈਕੇਟ (Life jacket) ਉਤਾਰਦਿਆਂ ਸਮੁੰਦਰ ਵਿਚ ਚਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਕੰਢੇ ਪਹੁੰਚ ਕੇ ਮਦਦ ਲਈ। ਜਿਸ ਤੋਂ ਬਾਅਦ ਸਮੁੱਚੇ ਪਰਿਵਾਰ ਨੂੰ ਬਚਾਇਆ ਜਾ ਸਕਿਆ ।
ਕੀ ਆਖਿਆ ਪੁਲਸ ਇੰਸਪੈਕਟਰ ਨੇ
ਆਸਟ੍ਰੇਲੀਅਨ ਪੁਲਸ ਇੰਸਪੈਕਟਰ (Australian Police Inspector) ਜੇਮਸ ਬ੍ਰੈਡਲੇ ਨੇ ਆਸਟਿਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੇ ਹੌਸਲੇ ਨੇ ਹੀ ਅੱਜ ਉਸ ਦੇ ਪਰਿਵਾਰ ਦੀ ਜਾਨ ਬਚਾਈ ਹੈ । ਮਾਂ ਜੋਆਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ 3 ਬੱਚੇ ਹਨ ਅਤੇ ਤਿੰਨੋਂ ਸੁਰੱਖਿਅਤ ਹਨ ਜੋ ਕਿ ਮੇਰੇ ਲਈ ਇਹੀ ਸਭ ਤੋਂ ਵੱਡੀ ਗੱਲ ਹੈ । ਰਾਹਤ ਦੀ ਗੱਲ ਇਹ ਰਹੀ ਕਿ ਚਾਰਾਂ ਦੀ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਨਹੀਂ ਪਈ ।
Read More : ਜ਼ਖਮੀਆਂ ਨੂੰ ਹਸਪਤਾਲ ਲਿਜਾਣ ਵਾਲੇ ਰਾਹ ਵੀਰ ਨੂੰ ਸਰਕਾਰ ਦੇਵੇਗੀ ਇਨਾਮ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
