ਕਰਨਾਟਕ, 25 ਦਸੰਬਰ 2025 : ਬੰਗਲੁਰੂ ਤੋਂ ਗੋਕਰਨ ਜਾ ਰਹੀ ਬਸ (Bus) ਨੂੰ ਕਰਨਾਟਕ (Karnataka) ਦੇ ਚਿੱਤਰਦੁਰਗਾ ਵਿੱਚ ਟੱਕਰ ਤੋਂ ਬਾਅਦ ਅੱਗ ਲੱਗ ਗਈ । ਜਿਸ ਵਿੱਚ ਸਵਾਰ 10 ਤੋਂ ਵੱਧ ਲੋਕ ਜਿਊਂਦੇ ਸੜ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਹਿਰੀਯੂਰ ਤਾਲੁਕ ਦੇ ਨੇੜੇ ਐਨ. ਐਚ. 48 `ਤੇ ਵਾਪਰਿਆ । ਬੱਸ ਜੋ ਕਿ ਬੰਗਲੁਰੂ ਤੋਂ ਗੋਕਰਨ ਜਾ ਰਹੀ ਸੀ ਵਿਚ ਜਾਣਕਾਰੀ ਮੁਤਾਬਕ 30 ਤੋਂ ਵੱਧ ਯਾਤਰੀ ਸਵਾਰ ਸਨ ।
ਟਰੱਕ ਨਾਲ ਟੱਕਰ ਤੋਂ ਬਾਅਦ ਲੱਗੀ ਅੱਗ
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਵੇਰੇ 2:30 ਵਜੇ, ਇੱਕ ਤੇਜ਼ ਰਫ਼ਤਾਰ ਟਰੱਕ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਰਹੀ ਬੱਸ ਨਾਲ ਟਕਰਾ ਗਿਆ । ਬੱਸ ਨੂੰ ਤੁਰੰਤ ਅੱਗ ਲੱਗ (Fire broke out.) ਗਈ । ਹਾਦਸੇ ਸਮੇਂ ਯਾਤਰੀ ਸੁੱਤੇ ਪਏ ਸਨ ।
Read More : ਬਾਗਪਤ `ਚ ਰੇਲ ਹਾਦਸਾ ਟਲਿਆ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
