ਮੌਜੂਦਾ ਸਰਕਾਰ ਤੋਂ ਜਨਤਾ ਦਾ ਮੋਹ ਭੰਗ

ਤਰਨਤਾਰਨ ਚੋਣ ਵਿਚ ਭਾਜਪਾ ਉਮੀਦਵਾਰ ਦੀ ਹੋਵੇਗੀ ਜਿਤ : ਗੋਇਲ, ਟਿਵਾਣਾ

ਨਾਭਾ, 10 ਨਵੰਬਰ 2025 : ਪੰਜਾਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਹੋਣ ਜਾ ਰਹੀ ਜਿਮਨੀ ਚੋਣ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਜਿਤ ਹੋਵੋਗੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਮੇਸ਼ ਗੋਇਲ਼ ਅਤੇ ਸਰਕਲ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਤਰਨਤਾਰਨ ਵਿਖੇ ਚੋਣ ਪ੍ਰਚਾਰ ਕਰਨ ਮੌਕੇ ਕੀਤਾ ।

ਸੂਬੇ ਦੇ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਮੌਜੂਦਾ ਸਰਕਾਰ ਇਸ ਤੇ ਕਾਬੂ ਪਾਉਣ ਵਿਚ ਫੇਲ ਸਾਬਤ ਹੋ ਚੁੱਕੀ ਹੈ
ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਮੌਜੂਦਾ ਸਰਕਾਰ ਇਸ ਤੇ ਕਾਬੂ ਪਾਉਣ ਵਿਚ ਫੇਲ ਸਾਬਤ ਹੋ ਚੁੱਕੀ ਹੈ । ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਤੰਗ ਆ ਚੁੱਕੀ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਜਨਤਾ ਨੂੰ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਦਿੱਤਾ ।
ਭਾਜਪਾ ਨੇ ਜਦੋਂ ਜਦੋਂ ਵੀ ਕਦੇ ਜਨਤਾ ਨਾਲ ਵਾਅਦਾ ਕੀਤਾ ਹੈ ਤਾਂ ਨਿਭਾਇਆ ਹੈ
ਉਨ੍ਹਾਂ ਕਿਹਾ ਕਿ ਭਾਜਪਾ ਨੇ ਜਦੋਂ ਜਦੋਂ ਵੀ ਕਦੇ ਜਨਤਾ ਨਾਲ ਵਾਅਦਾ ਕੀਤਾ ਹੈ ਤਾਂ ਨਿਭਾਇਆ ਹੈ ਪਰ ਮੌਜੂਦਾ ਸਰਕਾਰ ਡਰਾਮੇਬਾਜ ਸਾਬਤ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜਿਮਨੀ ਚੋਣ ਵਿਚ ਹਲਕਾ ਵਾਸੀ ਭਾਜਪਾ ਉਮੀਦਵਾਰ ਦੀ ਜਿਤ ਪੱਕੀ ਕਰੀ ਬੈਠੇ ਹਨ ਬਸ ਐਲਾਨ ਹੋਣਾ ਬਾਕੀ ਹੈ ।ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ ਰਾਠੀ, ਕੁਲਦੀਪ ਸਿੰਘ ਕੰਗ, ਲਾਲੀ ਟਿਵਾਣਾ, ਗੁਰਚਰਨ ਸਿੰਘ ਘੁੱਕ, ਰਾਜੂ ਭੜੀ ਵੀ ਹਾਜਰ ਸਨ ।

📰 ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । 🎥 ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *